ਚਾਰ ਸਾਲ ਤੋਂ ਕੋਮਾ ਵਿੱਚ ਹਨ ਇਜ਼ਰਾਇਲ ਦੇ ਸਾਬਕਾ ਪ੍ਰਧਾਨ ਮੰਤਰੀ ਯਰੂਸ਼ਲਮ, 4 ਜਨਵਰੀ : ਇਜ਼ਰਾਇਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਫੌਜ ਦੇ ਜਨਰਲ ਏਰੀਅਲ ਸ਼ੇਰੋਨ ਸਟ੍ਰੋਕ ਦੇ ਕਾਰਨ ਪਿਛਲੇ ਚਾਰ ਸਾਲ ਤੋਂ ਕੋਮਾ ਵਿੱਚ ਹਨ। ਸ਼ੇਰੋਨ ਜਨਵਰੀ 2006 ਵਿੱਚ ਅੱਜ ਹੀ ਦੇ ਦਿਨ ਕੋਮਾ ਵਿੱਚ ਚਲੇ ਗਏ ਸਨ। ਸ਼ੇਰੋਨ ਦੇ ਕਰੀਬੀ ਸਹਿਯੋਗੀ ਅਤੇ ਸਾਬਕਾ ਬੁਲਾਰਾ ਡੋਵ ਵੇਗਲਸ ਨੇ ਦੱਸਿਆ ਕਿ ਉਹਨਾਂ ਦੇ ਸਰੀਰ ਦੇ ਸਾਰੇ ਅੰਗ ਠੀਕ ਤਰ੍ਹਾਂ ਕੰਮ ਕਰ ਰਹੇ ਹਨ ਪਰ ਉਹਨਾਂ ਦੀ ਬੇਹੋਸ਼ੀ ਖਤਮ ਨਹੀਂ ਹੋਈ ਹੈ। ਇਹ ਨਹੀਂ ਪਤਾ ਲੱਗ ਸਕਿਆ ਕਿ ਉਹਨਾਂ ਦੀ ਬੇਹੋਸ਼ੀ ਕਦੇ ਖਤਮ ਹੋਵੇਗੀ ਜਾਂ ਨਹੀਂ। ਚਿਕਿਤਸਾ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਸ਼ਾਇਦ ਹੀ ਕਦੇ ਹੋਵੇ। ਸ਼ੇਰੋਨ ਫੌਜ ਦੀ ਸੇਵਾ ਛੱਡਣ ਤੋਂ ਬਾਅਦ ਰਾਜਨੀਤੀ ਵਿੱਚ ਆ ਗਏ ਸਨ।
ਮਿਸ਼ੇਲ ਨੂੰ ਚਿਪੈਂਜੀ ਦੇ ਰੂਪ ਵਿੱਚ ਦਿਖਾਉਣ ਵਾਲਾ ਰੇਖਾ ਚਿਤਰ ਫਿਰ ਨੈਟ ਤੇ ਵਾਸ਼ਿੰਗਟਨ, 4 ਜਨਵਰੀ : ਅਮਰੀਕਾ ਦੀ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਨੂੰ ਚਿਪੈਂਜੀ ਦੇ ਰੂਪ ਵਿੱਚ ਪੇਸ਼ ਕਰਨ ਵਾਲਾ ਇੱਕ ਰੇਖਾਚਿਤਰ ਇੱਕ ਵਾਰ ਫਿਰ ਇੰਟਰਨੈਟ ਤੇ ਹੈ। ਦੋ ਮਹੀਨੇ ਪਹਿਲਾਂ ਜਦੋਂ ਇਹ ਰੇਖਾਚਿਤਰ ਨੈਟ ਤੇ ਪਾਇਆ ਗਿਆ ਸੀ ਤਾਂ ਇਸ ਨੂੰ ਨਸਲਵਾਦੀ ਕਰਾਰ ਦਿੱਤਾ ਗਿਆ ਸੀ ਅਤੇ ਕਾਫੀ ਵਿਵਾਦ ਹੋਇਆ ਸੀ। ਗੂਗਲ ਪਿਕਚਰ ਸਰਚ ਇੰਜਨ ਤੇ ਮਿਸ਼ੇਲ ਓਬਾਮਾ ਲਿਖਣ ਤੇ ਜੋ ਨਤੀਜੇ ਆਉਂਦੇ ਹਨ ਊਹਨਾਂ ਵਿੱਚ ਟਾਪ ਤੇ ਮਿਸ਼ੇਲ ਦਾ ਰੇਖਾਚਿਤਰ ਹੈ। ਮੀਡੀਆ ਦੀਆਂ ਖਬਰਾਂ ਦੇ ਅਨੁਸਾਰ, ਇਸ ਰੇਖਾ ਚਿਤਰ
Read More..
ਚੋਣਾਂ ਜਿੱਤਣ ਲਈ ਲੜਾਈ ਜਾਰੀ ਰੱਖਣਗੇ ਬ੍ਰਾਊਨ ਲੰਦਨ, 4 ਜਨਵਰੀ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗਾਰਡਨ ਬ੍ਰਾਊਨ ਨੇ ਵਚਨਬਧਤਾ ਪ੍ਰਗਟਾਈ ਹੈ ਕਿ ਉਹ ਚੋਣਾਂ ਜਿੱਤਣ ਲਈ ਆਪਣੀ ਲੜਾਈ ਨੂੰ ਖਤਮ ਨਹੀਂ ਕਰਨਗੇ। ਬ੍ਰਾਊਨ ਨੇ ਕਿਹਾ ਕਿ ਜੂਨ ਵਿੱਚ ਹੋਣ ਵਾਲੀਆਂ ਚੋਣਾਂ ਬ੍ਰਿਟੇਨ ਲਈ ਕਈ ਸਦੀਆਂ ਦਾ ਫੈਸਲਾ ਹੋਣਗੇ। ਬ੍ਰਾਊਨ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਲੇਬਰ ਪਾਰਟੀ ਬ੍ਰਿਟੇਨ ਨੂੰ ਮੰਦੀ ਦੇ ਦੌਰ ਤੋਂ ਬਾਹਰ ਲਿਆਏਗੀ। ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕੰਜਰਵੇਟਿਵ ਦੋ ਸਾਲ ਤੋਂ ਸਰਵੇਖਣਾਂ ਵਿੱਚ ਅੱਗੇ ਬਣੀ ਹੋਈ ਹੈ। ਬ੍ਰਾਊਨ ਨੇ ਬੀ ਬੀ ਸੀ ਨੂੰ ਕਿਹਾ ਹੈ ਕਿ ਜਦੋਂ ਤੁਸੀਂ ਸਰਵੇਖਣਾਂ ਵਿੱਚ ਪਿੱਛੇ ਹੋ ਤਾਂ ਤੁਹਾਨੂੰ ਖੁਦ ਨੂੰ ਲੜਾਕਾ ਸਮਝਣਾ ਹੁੰਦਾ ਹੈ। ਮੈਂ ਆਪਣੀ ਜਿੰਦਗੀ ਵਿੱਚ ਜੋ ਕੁੱਝ ਪਾੲਆ ਹੈ, ਮੈਨੂੰ ਉਸ ਦੇ ਲਈ ਲੜਣਾ ਪਵੇਗਾ। ਉਹਨਾਂ ਨੇ ਖੁਦ ਨੂੰ ਅਜਿਹਾ ਲੜਾਕਾ ਦੱਸਿਆ, ਜੋ ਬ੍ਰਿਟੇਨ ਦੇ ਭਵਿੱਖ ਲਈ ਹਰ ਪਹਿਲੂ ਤੋਂ ਲੜਣ ਲਈ ਤਿਆਰ ਹੈ ਅਤੇ ਆਪਣੀ ਲੜਾਈ ਨੂੰ ਖਤਮ ਨਹੀਂ ਕਰੇਗਾ।
14 ਦੇਸ਼ਾਂ ਦੇ ਯਾਤਰੀਆਂ ਦੀ ਸਖਤ ਜਾਂਚ ਕਰੇਗਾ ਯੂਐਸ ਨਿਊਯਾਰਕ, 4 ਜਨਵਰੀ : ਦੁਨੀਆਂ ਦੇ 14 ਦੇਸ਼ਾਂ ਦੇ ਯਾਤਰੀਆਂ ਦੀ ਅਮਰੀਕਾ ਜਾਣ ਤੇ ਅੱਜ ਤੋਂ ਵਾਧੂ ਅਤੇ ਬੇਹੱਦ ਸਖਤ ਤਰੀਕੇ ਨਾਲ ਜਾਂਚ ਹੋਵੇਗੀ। ਇਨ੍ਹਾਂ ਦੇਸ਼ਾਂ ਵਿੱਚ ਪਾਕਿਸਤਾਨ, ਅਫਗਾਨਿਸਤਾਨ, ਨਾਈਜੀਰੀਆ, ਸਾਊਦੀ ਅਰਬ ਵੀ ਸ਼ਾਮਿਲ ਹਨ। ਟ੍ਰਾਂਸਪੋਰਟੇਸ਼ਨ ਸਿਕਿਊਰਟੀ ਐਡਮਿਨੀਸਟ੍ਰੇਸ਼ਨ (ਟੀ ਐਸ ਏ ਨੇ ਦੱਸਿਆ ਕਿ ਸੁਰੱਖਿਆ ਪ੍ਰਕ੍ਰਿਆ ਵਿੱਚ ਜਹਾਜ ਵਿੱਚ ਚੜਨ ਤੋਂ ਪਹਿਲਾਂ ਜਾਮਾ ਤਲਾਸ਼ੀ, ਸਮਾਨ ਦੀ ਪੂਰੀ ਤਰ੍ਹਾਂ ਜਾਂਚ ਅਤੇ ਜਹਾਜ ਵਿੱਚ ਬੈਠੇ ਰਹਿਣ ਦੌਰਾਨ ਕਦੇ ਵੀ ਜਾਂਚ ਕੀਤੀ ਜਾਣੀ ਸ਼ਾਮਿਲ ਹੈ। ਟੀ ਐਸ ਏ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਨਵੇਂ ਨਿਰਦੇਸ਼ਾਂ ਵਿੱਚ ਜਾਂਚ ਦੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਵੀ ਸ਼ਾਮਿਲ ਹੈ। ਅਮਰੀਕਾ ਜਾ ਰਹੇ ਜਹਾਜਾਂ ਵਿੱਚ ਯਾਤਰੀਆਂ ਦੀ ਕਦੇ ਵੀ ਜਾਂਚ ਕੀਤੀ ਜਾ ਸਕਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਦੁਨੀਆਂ ਭਰ ਦਾ ਕੋਈ ਵੀ ਯਾਤਰੀ ਜੇਕਰ ਅਜਿਹੇ ਦੇਸ਼ਾਂ ਤੋਂ ਹੋ ਕੇ ਆ ਰਿਹਾ ਹੈ ਜੋ ਅੱਤਵਾਦ ਪ੍ਰਭਾਵਿਤ
Read More..
ਦੱਖਣੀ ਅਫ੍ਰੀਕੀ ਰਾਸ਼ਟਰਪਤੀ ਪੰਜਵਾਂ ਵਿਆਹ ਕਰਨਗੇ ਡਰਬਨ, 4 ਜਨਵਰੀ : ਦੱਖਣੀ ਅਫ੍ਰੀਕਾ ਦੇ ਰਾਸ਼ਟਰਪਤੀ ਜੈਕਬ ਜੁਮਾ ਗ੍ਰਾਮੀਣ ਕਵਾਜੁਲੂ ਨਟਾਲ ਰਾਜ ਵਿੱਚ ਸਥਿਤ ਆਪਣੇ ਪਿੰਡ ਨਕਾਂਡਲਾ ਵਿੱਚ ਅੱਜ ਆਪਣੀ ਪੰਜਵੀਂ ਪਤਨੀ ਥੋਬੇਕਿਲ ਸਟੇਸੀ ਮਾਭਿਜਾ ਦੇ ਨਾਲ ਫਿਰ ਤੋਂ ਵਿਆਹ ਕਰਨਗੇ। ਦੱਖਣੀ ਅਫ੍ਰੀਕੀ ਕਾਨੂੰਨ ਦੇ ਅਧੀਨ ਜੁਮਾ ਮਾਭਿਜਾ ਵਿੱਚ ਵਿਆਹ ਕਰ ਚੁੱਕੇ ਹਨ। ਅੱਜ ਦਾ ਸਮਾਰੋਹ ਸਿਰਫ ਰਵਾਇਤੀ ਹੋਵੇਗਾ। ਇਹ ਸਮਾਰੋਹ ਇੱਕ ਹਫਤੇ ਤੱਕ ਚਲੱਗੇ। ਜੁਮਾ ਆਪਣੀ ਪੰਜਵੀਂ ਪਤਨੀ ਦੀ ਪਹਿਚਾਣ ਜੁਲੂ ਦੇ ਕਬਾਇਲੀ
Read More..
|