|
ਅੱਧਾ ਦਰਜਨ ਲੜਕੀਆਂ ਨਾਲ ਵਿਆਹ ਕਰਵਾ ਕੇ ਠੱਗੀ ਮਾਰਨ ਵਾਲਾ ਕਾਬੂ |
PDF |
| Print | |
E-mail |
|
Written by Administrator
|
|
Thursday, 22 July 2010 09:23 |
|
ਚੰਡੀਗੜ੍ਹ, 21 ਜੁਲਾਈ : ਆਸਟ੍ਰੇਲੀਆ ਤੋਂ ਪੰਜਾਬ ਆ ਕੇ ਲੜਕੀਆਂ ਨੂੰ ਵਿਦੇਸ਼ ਵਿੱਚ ਵਸਾਉਣ ਦੇ ਸੁਫਨੇ ਦਿਖਾ ਕੇ ਉਨ੍ਹਾਂ ਨਾਲ ਵਿਆਹ ਕਰਨ, ਕੁੱਝ ਸਮਾਂ ਨਾਲ ਰਹਿਣ, ਉਸਦੇ ਗਹਿਣੇ ਅਤੇ ਦਾਜ ਦੀ ਰਕਮ ਲੈ ਕੇ ਅੱਧਾ ਦਰਜਨ ਲੜਕੀਆਂ ਨਾਲ ਠੱਗੀ ਮਾਰ ਕੇ ਫਰਾਰ ਹੋਣ ਵਾਲਾ ਖੜਕ ਸਿੰਘ ਬਾਜਵਾ ਅਖੀਰਕਾਰ ਪੁਲੀਸ ਦੇ ਹੱਥੇ ਚੜ੍ਹ ਗਿਆ।
|
|
Last Updated on Thursday, 22 July 2010 09:23 |
|
ਸ਼੍ਰੋਮਣੀ ਕਮੇਟੀ ਤੋਂ ਬਾਦਲਕਿਆਂ ਦਾ ਕਬਜ਼ਾ ਹਟਾਉਣ ਲਈ ਹਰੇਕ ਸਿੱਖ ਵੋਟ ਬਣਾਵੇ: ਜੱਸੀ ਖੰਗੂੜਾ |
PDF |
| Print | |
E-mail |
|
Written by Administrator
|
|
Tuesday, 13 July 2010 07:52 |
|
ਪੰਜਾਬ ਵਿੱਚ ਚੱਲ ਰਹੇ ਝੋਨੇ ਦੀ ਲੁਆਈ ਦਾ ਸੀਜ਼ਨ ਪਰ ਕਿਸਾਨਾਂ ਨੂੰ ਨਾ ਮਾਤਰ ਬਿਜਲੀ ਮਿਲਣਾ ਇੱਕ ਤਰਾਂ ਕਿਸਾਨਾਂ ਨਾਲ ਧੱਕਾ ਹੈ ਕਿਉਂਕਿ ਕਿਸਾਨਾਂ ਦੀ ਆਰਥਕ ਹਾਲਤ ਪਹਿਲਾਂ ਤੋਂ ਹੀ ਬਹੁਤ ਤਰਸਯੋਗ ਬਣ ਚੁੱਕੀ ਹੈ ਅਤੇ ਉਤੋਂ ਅਕਾਲੀ ਸਰਕਾਰ ੱਿਵਚ ਕਿਸਾਨ ਵਰਗ ਬਿਲਕੁਲ ਸੁਰੱਖਿਅਤ ਨਜ਼ਰ ਨਹੀਂ ਆਉਂਦਾ।ਉਕਤ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਕਾਂਗਰਸੀ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਤ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨੀ ਬਿਲਕੁਲ ਦਮ ਤੋੜ ਰਹੀ ਹੈ ਅਤੇ ਬਾਦਲ ਸਰਕਾਰ ਆਏ ਦਿਨ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਦੀ ਨਹੀਂ ਥੱਕਦੀ।
|
|
Last Updated on Tuesday, 13 July 2010 07:52 |
|
ਪੰਜਾਬ ’ਚ ਭਾਰੀ ਬਾਰਿਸ਼-ਕਈ ਥਾਈਂ ਹੜ੍ਹਾਂ ਵਰਗੀ ਸਥਿਤੀ |
PDF |
| Print | |
E-mail |
|
Written by Administrator
|
|
Wednesday, 07 July 2010 20:44 |
- ਹਜ਼ਾਰਾਂ ਏਕੜ ਫ਼ਸਲ ਤਬਾਹ ਲ਼ ਕਈ ਰੇਲ ਗੱਡੀਆਂ ਰੱਦ ਲ਼ ਆਮ ਜਨਜੀਵਨ ਪ੍ਰਭਾਵਿਤ
- ਘੱਗਰ, ਮਾਰਕੰਡਾ, ਟਾਂਗਰੀ ਨਦੀ ਅਤੇ ਮੀਰਾਂਪੁਰ ਚੋਅ ਨੱਕੋ-ਨੱਕ ਭਰੇ
- ਹਜ਼ਾਰਾਂ ਏਕੜ ਫ਼ਸਲ ਤਬਾਹ
- ਅੰਬਾਲਾ ਤੇ ਕੁਰੂਕਸ਼ੇਤਰ ’ਚ ਫ਼ੌਜ ਸੱਦੀ
- ਸਰਕਾਰ ਹੜ੍ਹ-ਪੀੜਤਾਂ ਦੀ ਰਾਖੀ ਲਈ ਵਚਨਬੱਧ-ਸੁਖਬੀਰ
ਜਲੰਧਰ-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਪਿਛਲੇ 24 ਘੰਟਿਆਂ ਦੌਰਾਨ ਪਏ ਹਲਕੇ ਤੋਂ ਮੋਹਲੇਧਾਰ ਮੀਂਹ ਕਾਰਨ ਕਈ ਥਾਈਂ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਤੇ ਇਸ ਦਾ ਜਨਜੀਵਨ ’ਤੇ ਕਾਫੀ ਅਸਰ ਪਿਆ। ਸੜਕਾਂ ਤੇ ਰੇਲ ਪਟੜੀਆਂ ਪਾਣੀ ’ਚ ਡੁੱਬ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਅੰਬਾਲਾ ਛਾਉਣੀ ਤੋਂ ਮਿਲੀ ਰਿਪੋਰਟ ਅਨੁਸਾਰ 18 ਦੇ ਕਰੀਬ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਅਤੇ ਕਈ ਹੋਰ ਗੱਡੀਆਂ ਦੇ ਰਸਤੇ ਤਬਦੀਲ ਕਰਨੇ ਪਏ। ਹਰਿਆਣਾ ਦੇ ਅੰਬਾਲਾ ਅਤੇ ਕੁਰੂਕਸ਼ੇਤਰ ਜ਼ਿਲ੍ਹਿਆਂ ਵਿਚ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਤੋਂ ਬਾਅਦ ਫ਼ੌਜ ਸੱਦ ਲਈ ਗਈ ਹੈ। ਇਸ ਦੌਰਾਨ ਕੁਰੂਕਸ਼ੇਤਰ ਨੇੜੇ ਸਤਲੁਜ ਯਮੁਨਾ ਲਿੰਕ ਨਹਿਰ ’ਚ 200 ਫੁੱਟ ਚੌੜਾ ਪਾੜ ਪੈਣ ਦੀ ਸੂਚਨਾ ਹੈ ਪਰ ਇਸ ਸਬੰਧੀ ਹੋਰ ਵੇਰਵੇ ਨਹੀਂ ਮਿਲ ਸਕੇ। ਪਟਿਆਲਾ ਵਿਚ 90.5, ਚੰਡੀਗੜ੍ਹ ਵਿਚ 86.8 ਤੇ ਅੰਬਾਲਾ ਵਿਚ 190.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਪਟਿਆਲਾ ਜ਼ਿਲ੍ਹੇ ਵਿਚ ਹਲਕਾ ਸਨੌਰ ਵਿਚ ਵਗਦੇ ਘੱਗਰ ਦਰਿਆ, ਮਾਰਕੰਡਾ ਅਤੇ ਮੀਰਾਂਪੁਰ ਚੋਅ ਤੇ ਟਾਂਗਰੀ ਨਦੀ ਵਿਚ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਗਿਆ ਹੈ।
|
|
Last Updated on Wednesday, 07 July 2010 20:44 |
|
ਉਪ ਮੁੱਖ ਮੰਤਰੀ ਵਲੋਂ ਬਰਸਾਤੀ ਨਦੀਆਂ, ਚੋਆਂ, ਡਰੇਨਾਂ ਦੇ ਕੁਦਰਤੀ ਵਹਾਅ ਨੂੰ ਰੋਕਦੇ ਨਜਾਇਜ਼ ਕਬਜੇ ਤੁਰੰਤ ਹਟਵਾਉਣ ਦੇ ਨਿਰਦੇਸ਼ |
PDF |
| Print | |
E-mail |
|
Written by Administrator
|
|
Wednesday, 07 July 2010 19:32 |
|
ਚੰਡੀਗੜ੍ਹ, 7 ਜੁਲਾਈ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਬਰਸਾਤੀ ਨਦੀਆਂ, ਚੋਆਂ ਅਤੇ ਡ੍ਰੇਨਾਂ ਦੇ ਕੁਦਰਤੀ ਵਹਾਅ ਨੂੰ ਰੋਕਦੀਆਂ ਗੈਰ ਕਾਨੂੰਨੀ ਉਸਾਰੀਆਂ, ਅਣਅਧਿਕਾਰਤ ਬੰਨ੍ਹ ਸਮੇਤ ਕਿਸੇ ਵੀ ਤਰ੍ਹਾਂ ਦੇ ਨਜਾਇਜ਼ ਕਬਜੇ ਇਕ ਮਹੀਨੇ ਦੇ ਅੰਦਰ-ਅੰਦਰ ਖਤਮ ਕਰਵਾਏ ਜਾਣ। ਅੱਜ ਇੱਥੇ ਪਿਛਲੇ 24 ਘੰਟਿਆਂ ਦੌਰਾਨ 144 ਮਿਲੀਮੀਟਰ ਰਿਕਾਰਡ ਬਾਰਿਸ਼ ਅਤੇ ਅਗਲੇ 24 ਘੰਟਿਆਂ ਦੌਰਾਨ 100 ਮਿਲੀਮੀਟਰ ਬਾਰਿਸ਼ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਹੜ੍ਹ ਰੋਕੂ ਪ੍ਰਬੰਧਾਂ ਦੀ ਸਮੀਖਿਆਂ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਮੁੱਖ ਸਕੱਤਰ ਨੂੰ ਆਦੇਸ਼ ਦਿੱਤੇ ਹਨ ਕਿ ਉਹ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤਾਂ ਜਾਰੀ ਕਰਨ ਕਿ ਬਰਸਾਤੀ ਨਦੀਆਂ, ਚੋਆਂ ਅਤੇ ਡ੍ਰੇਨਾਂ ਦੇ ਕੁਦਰਤੀ ਵਹਾਅ ਵਿੱਚ ਅੜਿੱਕਾ ਬਣ ਰਹੇ ਸਮੂਹ ਨਜ਼ਾਇਜ਼ ਕਬਜ਼ਿਆਂ ਨੂੰ ਅਗਲੇ 30
|
|
ਉੱਤਰੀ ਸੂਬੇ ਵਿਕਾਸ ’ਚ ਦੇਸ਼ ਦੀ ਅਗਵਾਈ ਦੇ ਸਮਰੱਥ-ਮੁਖਰਜੀ |
PDF |
| Print | |
E-mail |
|
Written by Administrator
|
|
Wednesday, 07 July 2010 18:59 |
|
ਚੰਡੀਗੜ੍ਹ, 6 ਜੁਲਾਈ:ਕੇਂਦਰੀ ਖਜ਼ਾਨਾ ਮੰਤਰੀ ਸ੍ਰੀ ਪ੍ਰਣਾਬ ਮੁਖਰਜੀ ਨੇ ਕਿਹਾ ਕਿ ਉਤਰੀ ਖੇਤਰ ਵਿਕਾਸ ਵਿੱਚ ਪੂਰੇ ਦੇਸ਼ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਨੇ ਉੱਤਰੀ ਖੇਤਰ ਵਿੱਚ ਵਿਕਾਸ ਨੂੰ ਹੱਲਾਸ਼ੇਰੀ ਦੇਣ ਤੇ ਸਮਾਜ ਦੇ ਉਤਪਾਦਕਤਾ ਵਰਗ ਨੂੰ ਕਰਜ਼ੇ ਮੁਹੱਈਆ ਕਰਵਾਉਣ ਲਈ ਬੈਂਕਾਂ ਤੇ ਸਰਕਾਰ ਵਿਚਾਲੇ ਪੂਰੇ ਤਾਲਮੇਲ ਦੀ ਲੋੜ ਉੱਤੇ ਜ਼ੋਰ ਦਿੱਤਾ। ਸ੍ਰੀ ਪਣਵ ਮੁਖਰਜੀ ਅੱਜ ਚੰਡੀਗੜ੍ਹ ਵਿੱਚ ਉਂਤਰੀ ਖੇਤਰ ਤੇ ਰਾਜਾਂ ਦੇ ਮੁੱਖ ਮੰਤਰੀਆਂ ਬੈਂਕਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ, ਰਿਜ਼ਰਵ ਬੈਂਕ ਅਤੇ ਨਾਬਾਰਡ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਹ ਮੀਟਿੰਗ ਇਸ ਖੇਤਰ ਵਿੱਚ ਵਿੱਤੀ ਲੋੜਾਂ, ਕੇਂਦਰੀ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਸੀ, ਮੀਟਿੰਗ ਵਿੱਚ ਖੇਤੀਬਾੜੀ ਕਰਜ਼ਿਆਂ ਦੇ ਪੈਮਾਨਿਆਂ ਸੰਬੰਧੀ, ਛੋਟੇ ਉਦਮਾਂ, ਮਕਾਨ ਉਸਾਰੀ ਤੇ ਸਿੱਖਿਆ ਕਰਜ਼ਿਆਂ ਆਦਿ ਉਂਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸ੍ਰੀ ਮੁਖਰਜੀ ਨੇ ਦੱਸਿਆ ਕਿ ਜਿਹੜੇ ਰਾਜ ਉਂਚ ਪੱਧਰ ਉਂਤੇ ਬੈਂਕਾਂ ਨਾਲ ਵਿਚਾਰ ਵਟਾਂਦਰਾ ਅਤੇ ਸੰਪਰਕ ਰੱਖਦੇ ਹਨ, ਉਨ੍ਹਾਂ ਰਾਜਾਂ ਵਿੱਚ ਰਾਜ ਪੱਧਰੀ ਬੈਂਕਰ ਕਮੇਟੀ
|
|
|
|
|
|