E-Paper

INDIAN:: WEEKLY PUNJABI AND HINDI NEWSPAPER

Punjabi Headlines

Advertisement

ਬ੍ਰਿਟੇਨ ਨੇ ਨਕਾਰੀ ਮੇਗ੍ਰਾਹੀ ਮਾਮਲੇ ਦੀ ਜਾਂਚ ਦੀ ਮੰਗ PDF  | Print |  E-mail
Written by Administrator   
Thursday, 22 July 2010 09:28

21obama7 ਵਾਸ਼ਿੰਗਟਨ, 21 ਜੁਲਾਈ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਲਾਕਰਬੀ ਹਮਲੇ ਦੇ ਦੋਸ਼ੀ ਅਬਦੁਲ ਬਾਸੇਤ ਅਲ ਮੇਗ੍ਰਾਹੀ ਦੀ ਰਿਹਾਈ ਦੇ ਸੰਬੰਧ ਵਿੱਚ ਤਾਜਾ ਜਾਂਚ ਦੀ ਮੰਗ ਨੂੰ ਇੱਕ ਤਰ੍ਹਾਂ ਨਾਲ ਨਕਾਰ ਦਿੱਤਾ ਹੈ। ਹਾਲਾਂਕਿ ਉਹਨਾਂ ਮੇਗ੍ਰਾਹੀ ਦੀ ਰਿਹਾਈ ਦੇ

ਫੈਸਲੇ ਨੂੰ ਪੂਰੀ ਤਰ੍ਹਾਂ ਨਾਲ ਗਲਤ ਦੱਸਿਆ। ਕੈਮਰੂਨ ਨੇ ਵਾਈਟ ਹਾਉਸ ਵਿੱਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਂਚ ਦੇ ਸੰਦਰਭ ਵਿੱਚ ਮੇਰਾ ਹਾਲੇ ਅਜਿਹਾ ਕੋਈ ਵਿਚਾਰ ਨਹੀਂ ਹੈ ਕਿ ਸਾਨੂੰ ਇਸ ਮਾਮਲੇ ਵਿੱਚ ਬ੍ਰਿਟੇਨ ਆਧਾਰਿਤ ਕਿਸੇ ਜਾਂਚ ਦੀ ਜਰੂਰਤ ਹੈ। ਕਿਹੜਾ ਫੈਸਲਾ ਗਲਤ ਫੈਸਲਾ ਹੈ ਇਹ ਦੱਸਣ ਲਈ ਮੈਨੂੰ ਕਿਸੇ ਜਾਂਚ ਦੀ ਜਰੂਰਤ ਨਹੀਂ ਹੈ। ਇਹ ਇੱਕ ਬੁਰਾ ਫੈਸਲਾ ਸੀ।
ਸਕਾਟਲੈਂਡ ਦੇ ਲਾਕਰਬੀ ਵਿੱਚ 1988 ਵਿੱਚ ਪੈਨ ਐਮ ਉਡਾਨ ਤੇ ਹਮਲੇ ਦਾ ਮੇਗ੍ਰਾਹੀ ਸਿਰਫ ਇੱਕ ਦੋਸ਼ੀ ਹੈ। ਮੇਗ੍ਰਾਹੀ ਲੀਬੀਆ ਦਾ ਇੱਕ ਅਧਿਕਾਰੀ ਹੈ। ਉਸਨੂੰ ਪਿਛਲੇ ਸਾਲ ਇਸ ਆਧਾਰ ਤੇ ਰਿਹਾ ਕਰ ਦਿੱਤਾ ਗਿਆ ਸੀ ਕਿ ਉਹ ਪ੍ਰੋਸਟੇਟ ਕੈਂਸਰ ਨਾਲ ਪੀੜਤ ਹੈ ਅਤੇ ਉਸਦਾ ਜੀਵਨ ਕੁਝ ਹੀ ਦਿਨਾਂ ਦਾ ਬਚਿਆ ਹੈ। ਰਿਹਾ ਹੋ ਕੇ ਲੀਬੀਆ ਮੁੜਨ ਤੋਂ ਬਾਅਦ ਉਸਦਾ ਕਿਸੇ ਨਾਇਕ ਦੀ ਤਰ੍ਹਾਂ ਸੁਆਗਤ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਇੱਕ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਕੈਮਰੂਨ ਨੇ ਕਿਹਾ ਕਿ ਸਭਤੋਂ ਵੱਡਾ ਤੱਥ ਜਿਸ ਨੇ ਇਸ ਫੈਸਲੇ ਨੂੰ ਹੋਰ ਵੀ ਖਰਾਬ ਬਣਾ ਦਿੱਤਾ, ਉਹ ਇਹ ਹੈ ਕਿ ਮੇਗ੍ਰਾਹੀ ਹੁਣ ਵੀ ਲੀਬੀਆ ਵਿੱਚ ਆਜਾਦ ਘੁੰਮ ਰਿਹਾ ਹੈ। ਉਹ ਲੀਬੀਆ ਵਿੱਚ ਆਰਾਮ ਨਾਲ ਘੁਮ ਰਿਹਾ ਹੈ, ਜਦੋਂ ਕਿ ਉਸ ਨੂੰ ਹੁਣ ਤੱਕ ਸਕਾਟਲੈਂਡ ਜੇਲ੍ਹ ਵਿੱਚ ਹੋਣਾ ਚਾਹੀਦਾ ਸੀ।
ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਸਮੇਤ ਕਈ ਸੀਨੇਟਰਾਂ ਨੇ ਮੰਗ ਕੀਤੀ ਸੀ ਕਿ ਲਾਕਰਬੀ ਹਮਲਾਵਰ ਦੀ ਰਿਹਾਈ ਦੇ ਮਾਮਲੇ ਵਿੱਚ ਜਾਂਚ ਕੀਤੀ ਜਾਣੀ ਚਾਹੀਦੀ ਹੈ। ਹਿਲੇਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸਕਾਟਲੈਂਡ ਅਤੇ ਬ੍ਰਿਟੇਨ ਦੇ ਅਧਿਕਾਰੀ ਮੇਗ੍ਰਾਹੀ ਦੀ ਰਿਹਾਈ ਦੇ ਹਾਲਾਤਾਂ ਦੀ ਇੱਕ ਵਾਰ ਫਿਰ ਸਮੀਖਿਆ ਕਰਨ, ਅਮਰੀਕਾ ਇਸ ਗੱਲ ਨੂੰ ਹੱਲਾਸ਼ੇਰੀ ਦੇਵੇਗਾ। ਕੈਮਰੂਨ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਇਸ ਫੈਸਲੇ ਬਾਰੇ ਸਾਰੀਆਂ ਸੂਚਨਾਵਾਂ ਦਿੱਤੀਆਂ ਸਨ। ਉਹਨਾਂ ਕਿਹਾ ਕਿ ਪਰੰਤੂ ਮੈਂ ਆਪਣੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇੱਕ ਵਾਰ ਫਿਰ ਸਾਰੇ ਦਸਤਾਵੇਜਾਂ ਨੂੰ ਦੇਖਣ ਅਤੇ ਇਸ ਗੱਲ ਤੇ ਗੌਰ ਕਰਨ ਕਿ ਕੀ ਇਸ ਬਾਰੇ ਹੋਰ ਕਿਸੇ ਸੂਚਨਾ ਦੀ ਜਰੂਰਤ ਹੈ। ਇਸ ਮੁੱਦੇ ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਕੈਮਰੂਨ ਦੀ ਸਰਕਾਰ ਤੱਥਾਂ ਨੂੰ ਯਕੀਨੀ ਕਰਨ ਵਿੱਚ ਪੂਰਾ ਸਹਿਯੋਗ ਕਰੇਗੀ।

Last Updated on Thursday, 22 July 2010 09:28