E-Paper

INDIAN:: WEEKLY PUNJABI AND HINDI NEWSPAPER

Punjabi Headlines

Advertisement

ਬੰਗਲਾਦੇਸ਼ ਵਿੱਚ ਮਾਓਵਾਦੀਆਂ ਨੇ ਕੀਤੀ ਤਿੰਨ ਪੁਲੀਸ ਕਰਮਚਾਰੀਆਂ ਦੀ ਹੱਤਿਆ PDF  | Print |  E-mail
Written by Administrator   
Thursday, 22 July 2010 09:25

ਢਾਕਾ, 21 ਜੁਲਾਈ : ਬੰਗਲਾਦੇਸ਼ ਦੇ ਸੁਦੂਰਵਰਤੀ ਪੱਛਮ ਉੱਤਰ ਪਾਬਨਾ ਜਿਲ੍ਹੇ ਵਿੱਚ ਸ਼ੱਕੀ ਵਾਮਪੰਥੀ ਅੱਤਵਾਦੀਆਂ ਨੇ ਬੀਤੀ ਰਾਤ ਤਿੰਨ ਪੁਲੀਸ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪਾਬਨਾ ਦੇ ਸਹਾਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਓਵਾਦੀਆਂ ਨੇ ਅਚਾਨਕ ਗੋਲੀਬਾਰੀ ਸ਼ੁਰੂ

ਕਰ ਕੇ ਸਾਡੇ ਕੈਂਪ ਇੰਚਾਰਜ ਅਤੇ ਦੋ ਹੋਰ ਪੁਲੀਸ ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ। ਅਧਿਕਾਰੀ ਨੇ ਕਿਹਾ ਕਿ ਪੁਲੀਸ ਅਧਿਕਾਰੀ ਕਾਫੀਲੁਦੀਨ ਅਤੇ ਦੋ ਹੋਰ ਵਿਅਕਤੀ ਪਾਬੰਦੀਸ਼ੁਦਾ ਮਾਓਵਾਦੀ ਗੁਟ ਬਰਬਾ ਬੰਗਲਾਰ ਕਮਿਊਨਿਸਟ ਪਰਟੀ (ਲਾਲ ਪਤਾਕਾ) ਦੇ ਅੱਤਵਾਦੀਆਂ ਦੀ ਭਿਆਨਕ ਗੋਲੀਬਾਰੀ ਦੀ ਲਪੇਟ ਵਿੱਚ ਆ ਗਏ। ਇਹ ਪੁਲੀਸ ਕਰਮਚਾਰੀ ਬੀਤੀ ਰਾਤ ਪਿੰਡ ਦੇ ਬਾਜਾਰ ਦੇ ਕੋਲ ਗਏ ਸੀ ਤਾਂ ਕਿ ਖਾਣਾ ਪਕਾਉਣ ਲਈ ਇੰਧਣ ਇਕੱਠਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਾਰੇ ਪੁਲੀਸ ਕਰਮਚਾਰੀ ਬਿਨਾਂ ਹਥਿਆਰਾਂ ਦੇ ਸਨ ਅਤੇ ਅੱਤਵਾਦੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਪੁਲੀਸ ਨੇ ਕਿਹਾ ਕਿ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਪਾਇਆ ਹੈ।

Last Updated on Thursday, 22 July 2010 09:25