E-Paper

INDIAN:: WEEKLY PUNJABI AND HINDI NEWSPAPER

Punjabi Headlines

Advertisement

ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ PDF  | Print |  E-mail
Written by Administrator   
Thursday, 22 July 2010 09:24

ਜੰਮੂ, 21 ਜੁਲਾਈ: ਪਾਕਿਸਤਾਨੀ ਫੌਜੀਆਂ ਨੇ ਅੱਜ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਕੇ ਜੰਮੂ ਸਥਿਤ ਮੂਹਰਲੀਆਂ ਸੀਮਾ ਚੌਂਕੀਆਂ ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਬੀ ਐਸ ਐਫ ਦਾ ਇੱਕ ਜਵਾਨ ਜ਼ਖਮੀ ਹੋ ਗਿਆ। ਜੁਲਾਈ ਮਹੀਨੇ ਵਿੱਚ ਪਾਕਿਸਤਾਨੀ ਫੌਜੀਆਂ ਵੱਲੋਂ ਜੰਗਬੰਦੀ ਉਲੰਘਣਾ ਦੀ ਇਹ ਨੌਵੀਂ ਘਟਨਾ ਹੈ। ਬੀ ਐਸ ਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਜੰਮੂ ਜ਼ਿਲ੍ਹੇ ਦੇ ਅਖਨੂਰ ਇਲਾਕੇ ਵਿੱਚ ਅੰਤਰਰਾਸ਼ਟਰੀ ਸੀਮਾ ਤੇ ਸਥਿਤ ਚਵਾਨੀ ਅਤੇ ਜਾਬੋਵਲ ਨਾਂ ਦੀਆਂ ਮੂਹਰਲੀਆਂ ਸੀਮਾ ਚੌਂਕੀਆਂ ਤੇ ਸਵੇਰ ਦੇ

ਲਗਭਗ 7 ਵਜੇ ਗੋਲੀਬਾਰੀ ਕੀਤੀ, ਜਿਸ ਤੇ ਸੀਮਾ ਦੀ ਸੁਰੱਖਿਆ ਕਰ ਰਹੇ ਬੀ ਐਸ ਐਫ ਦੇ ਜਵਾਨਾਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਗੋਲੀਬਾਰੀ ਦੀ ਇਸ ਘਟਨਾ ਵਿੱਚ ਬੀ ਐਸ ਐਫ ਦਾ ਇੱਕ ਜਵਾਨ ਜ਼ਖਮੀ ਹੋ ਗਿਆ।
ਉਨ੍ਹਾਂ ਦੱਸਿਆ ਕਿ ਜੰਮੂ ਸੈਕਟਰ ਵਿੱਚ ਚੱਕ ਫਗਵਾਰੀ ਖੇਤਰ ਦੇ ਮੂਹਰਲੇ ਇਲਾਕੇ ਦੇਵਰਾ ਵਿੱਚ ਦੋਵੇਂ ਪਾਸਿਓਂ ਬੀਤੀ ਰਾਤ ਲਗਭਗ ਸਾਢੇ 10 ਵਜੇ ਗੋਲੀਬਾਰੀ ਹੋਣ ਤੋਂ ਬਾਅਦ ਅੱਤਵਾਦੀਆਂ ਦੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ।

Last Updated on Thursday, 22 July 2010 09:24