E-Paper

INDIAN:: WEEKLY PUNJABI AND HINDI NEWSPAPER

Punjabi Headlines

Advertisement

ਅੱਧਾ ਦਰਜਨ ਲੜਕੀਆਂ ਨਾਲ ਵਿਆਹ ਕਰਵਾ ਕੇ ਠੱਗੀ ਮਾਰਨ ਵਾਲਾ ਕਾਬੂ PDF  | Print |  E-mail
Written by Administrator   
Thursday, 22 July 2010 09:23

ਚੰਡੀਗੜ੍ਹ, 21 ਜੁਲਾਈ : ਆਸਟ੍ਰੇਲੀਆ ਤੋਂ ਪੰਜਾਬ ਆ ਕੇ ਲੜਕੀਆਂ ਨੂੰ ਵਿਦੇਸ਼ ਵਿੱਚ ਵਸਾਉਣ ਦੇ ਸੁਫਨੇ ਦਿਖਾ ਕੇ ਉਨ੍ਹਾਂ ਨਾਲ ਵਿਆਹ ਕਰਨ, ਕੁੱਝ ਸਮਾਂ ਨਾਲ ਰਹਿਣ, ਉਸਦੇ ਗਹਿਣੇ ਅਤੇ ਦਾਜ ਦੀ ਰਕਮ ਲੈ ਕੇ ਅੱਧਾ ਦਰਜਨ ਲੜਕੀਆਂ ਨਾਲ ਠੱਗੀ ਮਾਰ ਕੇ ਫਰਾਰ ਹੋਣ ਵਾਲਾ ਖੜਕ ਸਿੰਘ ਬਾਜਵਾ ਅਖੀਰਕਾਰ ਪੁਲੀਸ ਦੇ ਹੱਥੇ ਚੜ੍ਹ ਗਿਆ।

ਬੀਤੇ ਕੱਲ ਉਸਦੀ ਪਤਨੀ ਮਨਜੀਤ ਕੌਰ ਦੀ ਸ਼ਿਕਾਇਤ ਤੇ ਚੰਡੀਗੜ੍ਹ ਪੁਲੀਸ ਨੇ ਉਸਨੂੰ ਕਾਬੂ ਕੀਤਾ।
ਹੁਸ਼ੀਆਰਪੁਰ ਦੀ ਵਸਨੀਕ ਮਨਜੀਤ ਕੌਰ ਪੰਜ ਸਾਲ ਤੋਂ ਖੜਕ ਸਿੰਘ ਬਾਜਵਾ ਦੀ ਠੱਗੀ ਦਾ ਸ਼ਿਕਾਰ ਹੈ। ਬਾਜਵਾ ਐਨ ਆਰ ਆਈ ਹੈ ਜੋ ਕਿ ਆਸਟ੍ਰੇਲੀਆ ਵਿੱਚ ਰਹਿੰਦਾ ਹੈ। ਹੁਸ਼ਿਆਰਪੁਰ ਸਥਿਤ ਟਾਂਡਾ ਥਾਣੇ ਵਿੱਚ ਦਰਜ ਮਨਜੀਤ ਦੀ ਸ਼ਿਕਾਇਤ ਅਨੁਸਾਰ ਬਾਜਵਾ ਨੇ ਫਰਵਜੀ 2005 ਵਿੱਚ ਉਸ ਨਾਲ ਵਿਆਹ ਕੀਤਾ ਸੀ। ਪਰੰਤੂ, ਕੁਝ ਦਿਨਾਂ ਬਾਅਦ ਹੀ ਉਹ ਆਸਟ੍ਰੇਲੀਆ ਚਲਾ ਗਿਆ ਸੀ। ਇਸ ਤੋਂ ਬਾਅਦ ਉਹ ਉਸਨੂੰ ਬਿਨਾ ਦੱਸੇ ਕਈ ਵਾਰ ਭਾਰਤ ਆਇਆ ਅਤੇ ਕਈ ਲੜਕੀਆਂ ਨਾਲ ਰਿਸ਼ਤੇ ਬਣਾਉਂਦਾ ਰਿਹਾ। ਜਦੋਂ ਮਨਜੀਤ ਨੇ ਉਸਨੂੰ ਨਾਲ ਲੈ ਕੇ ਜਾਣ ਦਾ ਦਬਾਅ ਪਾਇਆ ਤਾਂ ਉਸਨੇ ਕਿਹਾ ਕਿ ਉਸ ਦਾ ਵਪਾਰ ਡੁਬ ਚੁੱਕਾ ਹੈ। ਉਸਨੇ ਮਨਜੀਤ ਨੂੰ ਕਿਹਾ ਕਿ ਆਪਣੇ ਪਰਿਵਾਰ ਦੀ ਜਮੀਨ ਵੇਚਕੇ ਉਸਨੂੰ ਪੈਸਾ ਦੇਵੇ ਤਾਂ ਹੀ ਉਹ ਉਸਨੂੰ ਆਸਟ੍ਰੇਲੀਆ ਲਿਜਾ ਸਕਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦੀ ਟੀਮ ਨੂੰ ਖਬਰ ਲੱਗੀ ਕਿ ਮੰਗਲਵਾਰ ਨੂੰ ਬਾਜਵਾ ਚੰਡੀਗੜ੍ਹ ਵਿੱਚ ਹੈ, ਜਿਸ ਤੋਂ ਬਾਅਦ ਪੰਜਾਬ ਪੁਲੀਸ ਨੇ ਯੂਟੀ ਪੁਲੀਸ ਦੀ ਮਦਦ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ।

Last Updated on Thursday, 22 July 2010 09:23