| ਬਹੁਤਾ ਖਾਦੀਂ ਥੋੜਿਓ ਜਾਂਦੀ | | Print | |
| Written by Administrator |
| Tuesday, 13 July 2010 08:46 |
|
-ਸਤਵਿੰਦਰ ਕੌਰ ਸੱਤੀ ( ਕੈਲਗਰੀ )- This e-mail address is being protected from spambots. You need JavaScript enabled to view it ਭੂਪੇ ਨੇ ਆਪਣੀ ਪਤਨੀ ਮਨਦੀਪ ਨੇ ਦੇ ਨਾਮ ਤੇ ਕਪੜੇ ਦਾ ਬਿਜ਼ਨਸ ਕੰਮ ਖੋਲ ਲਿਆਂ। ਸਟੋਰ ਖੂਬ ਚਲਣ ਲੱਗਾ। ਕਪੜੇ ਦੇ ਬਿਜ਼ਨਸ ਵਿੱਚ ਉਹਲਾਂ ਬਹੁਤ ਹੈ। ਅੱਧੇ ਮੁੱਲ ਦਾ ਕਪੜਾਂ ਦੂਗਣੀ ਤੀਗਣੀ ਕੀਮਤ ਵਿੱਚ ਵੇਚਦੇ ਹਨ। ਸਿਲਾਈ ਕੀਤਾ ਇਕੋਂ ਸੂਟ ਤਾਂ ਬੰਦੇ ਦੀ ਦਿਹਾੜੀ ਪੂਰੀ ਵੱਟਾਂ ਦਿੰਦਾ ਹੈ। ਮਨਦੀਪ ਨੇ ਆਪਣੇ ਦੋਸਤਾਂ, ਪੇਕੇ, ਸੋਹਰਿਆਂ ਦੀਆਂ ਵੀਕਾਂ ਬਣਾਂ ਦਿੱਤੀਆਂ ਸਨ। ਇਸ ਨਾਲ ਵੀਕਾਂ ਬੱਣਾਉਣ ਵਾਲੇ ਨੂੰ ਗੌਰਮਿੰਟ ਤੋਂ ਭੱਤਾਂ ਜਰੂਰ ਮਿਲ ਜਾਂਦਾ ਸੀ। ਛੇ ਮਹੀਨੇ ਵਿੱਚ ਕੰਮ ਤੇ ਭਾਵੇਂ ਨਹੀਂ ਆਉਂਦੇ। ਦੋਂ ਹਫ਼ਤੇ ਦਾ 1000 ਕੁ ਡਾਲਰ ਗੌਰਮਿੰਟ ਤੋਂ ਮਿਲ ਜਾਂਦਾ। ਇੱਕ ਬੰਦੇ ਤੋਂ ਟੈਕਸ ਦਾ ਮਹੀਨੇ ਦਾ 400 ਡਾਲਰ ਵਾਧੂ ਦਾ ਲੈ ਕੇ ਗੌਰਮਿੰਟ ਨੂੰ ਭਰ ਦਿੰਦੇ ਸੀ। ਬੰਦਾ ਕੰਮ ਤੇ ਆਇਆ ਨਹੀਂ, ਬੰਦੇ ਨੂੰ ਭੱਤਾਂ ਵੀ ਲੱਗ ਗਿਆ। ਪੇਪਰਾਂ ਵਿੱਚ ਟੈਕਸ ਵੀ ਭਰਿਆਂ ਗਿਆ। ਚਾਰੇ ਪਾਸੇ ਤੋਂ ਡਾਲਰ ਛੱਣਕ ਰਹੇ ਸਨ। ਇਹ ਕੰਮ ਤਾਂ ਗੁਰਦੁਆਰਿਆ ਵਾਲੇ ਵੀ ਕਰਦੇ ਹਨ। ਇਹ ਕਮੇਟੀ ਵਿੱਚ ਹੋਣ ਕਾਰਨ ਉਥੋਂ ਹੀ ਸਿੱਖ ਕੇ ਆਈਂ ਸੀ। ਇਸ ਚੱਮਕ ਨਾਲ ਉਹ ਘਰ ਗ੍ਰਹਿਸਤ ਭੁੱਲ ਗਈ। ਮਨਦੀਪ ਕੰਮ ਵਿੱਚ ਖੁਬ ਗਈ। ਸਵੇਰ ਤੋਂ ਸ਼ਾਮ ਤੱਕ ਕੰਮ ਕੰਮ। ਚਾਰ ਬੰਦਿਆਂ ਜਿੰਨ੍ਹੀ ਕੰਮਾਈ ਕਰਦੀ। ਘਰ ਆ ਕੇ ਉਹ ਥੱਕੀ ਟੁੱਟੀ ਸੌਂ ਜਾਂਦੀ। ਭੂਪਾ ਸ਼ਰਾਬ ਵਿੱਚ ਮੱਸਤ ਰਹਿੰਣ ਲੱਗ ਗਿਆ। ਜਦ ਘਰ ਵਿੱਚ ਔਰਤ ਨਾਂ ਦਿਸੇ। । ਘਰੇ ਬੈਠੀ ਰੱਨ, ਘਰ ਕਰੇ ਧੰਨ ਧੰਨ। ਭਾਵੇਂ ਵਿਹੜੇ ਬੈਠੀ ਮਾਂ, ਘਰ ਕਰੇ ਭਾਹ ਭਾਹ । ਭੁੱਖੇ ਉਡਣ ਕਾਂ, ਚੂੜੇ ਵਾਲੀ ਕਿਧਰੋਂ ਲਿਆਵਾਂ। ਭੂਪੇ ਨੂੰ ਮਾੜੀ ਲੱਤ ਪੈ ਗਈ ਸੀ। ਡਾਊਨਟਾਊਨ ਦੇ ਬਜ਼ਾਰ ਵਿਚੋਂ ਮੁੱਲ ਦੀ ਜ਼ਨਾਨੀ ਲਿਉਣ ਦੀ। ਦਿਨੇ ਘਰ ਤਾਂ ਵਿਹਲਾਂ ਹੁੰਦਾ ਸੀ। ਦਿਨੇ ਗਾਹਕ ਘੱਟ ਪੈਂਦਾ ਕਰਕੇ, ਦਿਨੇ ਰਾਤ ਨਾਲੋਂ ਸਸਤੀ ਵੀ ਮਿਲਦੀ ਸੀ। ਜਦੋਂ ਕੁੱਤੇ ਵਾਂਗ ਅੱਲਗ ਅੱਲਗ ਭਾਂਡਿਆਂ ਵਿੱਚ ਮੂੰਹ ਮਾਰਨ ਦੀ ਆਦਤ ਪੈ ਜਾਵੇਂ। ਕੁੱਤਾ ਰਾਜ ਬੈਠਾਈਐ। ਫਿਰ ਚੱਕੀ ਚੱਟੇ।। ਆਪਣੀਆਂ ਪੰਜਾਬੀ, ਬੰਗਾਲੀ ਸਭ ਮਿਲਦੀਆਂ, ਦੂਜੀ ਤੀਜੀ ਹਰ ਨਸਲ ਦੀ ਔਰਤ ਮਿਲ ਜਾਂਦੀ ਸੀ। ਦੋਂ ਜੋਵਾਨ ਪੁੱਤ ਵੀ ਪਿਉ ਦੀਆਂ ਕਰਤੂਤਾਂ ਤੇ ਚੱਲ ਪਏ। ਘਰ ਵਿੱਚ ਮਨਦੀਪ ਨੂੰ ਉਦੋਂ ਹੀ ਪੱਤਾ ਲੱਗਾ। ਜਦੋਂ ਵੱਡਾ ਤਾਂ ਗੋਰੀ ਲੈ ਆਇਆ। ਮਨਦੀਪ ਨੇ ਵਿਰੋਂਧ ਕੀਤਾ। ਮਨਦੀਕਪ ਨੇ ਕਿਹਾ," ਮੇਰੇ ਘਰ ਵਿੱਚ ਗੋਰੀ ਨਹੀਂ ਰਹਿ ਸਕਦੀ। ਜੇ ਤੂੰ ਔਰਤ ਸਭਾਂਲਣ ਯੋਗ ਹੋ ਹੀ ਗਿਆ ਹੈ। ਪੰਜਾਬੀ ਕੁੜੀ ਲੱਭ ਲੈ। ਤੇਰਾ ਉਸ ਨਾਲ ਵਿਆਹ ਕਰ ਦਿੰਦੇ ਹਾਂ।" ਵੱਡੇ ਪੁੱਤਰ ਜੈਸ ਨੇ ਕਿਹਾ," ਆਪਣੀ ਕੁੜੀ ਨਾਲ ਦੋਸਤੀ ਕਰਨ ਲਈ ਮੰਮ ਮੈਨੂੰ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ? ਤੁਹਾਡੇ ਕੰਮ ਤੇ ਜਾਣ ਪਿਛੋਂ, ਡੈਡੀ ਤਾਂ ਘਰੇ ਗੋਰੀਆਂ ਕਾਲੀਆਂ ਬੱਦਲ ਬੱਦਲ ਕੇ ਲਿਉਂਦੇ ਹਨ। ਡੈਡੀ ਸ਼ਰਾਬੀ ਹੋ ਕੇ ਸੌਂ ਜਾਂਦੇ ਹਨ। ਮੈਂ ਤੇ ਛੋਟਾ ਉਨ੍ਹਾਂ ਨਾਲ ਸਮਾਂ ਲਾਉਂਦੇ ਹਾਂ। ਇੱਕਠਿਆਂ ਨੂੰ ਸਸਤੀ ਮਿਲ ਜਾਂਦੀ ਹੈ। ਉਸ ਵਿੱਚ ਤਾਂ ਡੈਡੀ ਨੇ ਇਤਰਾਜ਼ ਨਹੀ ਕੀਤਾ। ਜੇ ਡੈਡੀ ਤੁਹਾਡੇ ਕੰਮਰੇ ਵਿੱਚ, ਉਨ੍ਹਾਂ ਨਾਲ ਸੌਂ ਸਕਦੇ ਹਨ। ਮੈਂ ਆਪਣੇ ਲਈ ਗੋਰੀ ਕਿਉਂ ਨਹੀਂ ਰੱਖ ਸਕਦਾ।" ਭੂਪੇ ਨੇ ਘਰ ਵਿੱਚ ਜੰਗ ਛਿੜਦੀ ਦੇਖ ਕੇ ਦੋਂ ਚਪੇੜਾਂ ਜੈਸੀ ਦੇ ਮਾਰ ਦਿੱਤੀਆ। ਜੈਸੀ ਵੱਲ ਤਰਲਾ ਜਿਹਾ ਲੈ ਕੇ ਕਿਹਾ," ਮੈਂ ਤਾਂ ਤੇਰੀ ਮਾਂ ਵਗੈਰ, ਕਦੇ ਸੁਪਨੇ ਵਿੱਚ ਇਹ ਕੁੱਝ ਨਹੀਂ ਦੇਖਿਆ। ਜੋਂ ਤੂੰ ਆਪਣੀ ਮਾਂ ਕੋਲ ਬਕੀ ਜਾਂਦਾ ਹੈ। ਆਪਣੇ ਨਾਲ ਮੈਨੂੰ ਵੀ ਘਰੋਂ ਕਢਾਵੇਂਗਾ।" ਗੋਰੀ ਨੇ ਪੁਲੀਸ ਨੂੰ ਫੋਨ ਕਰ ਦਿਤਾ," ਇਹ ਆਪਸ ਵਿੱਚ ਲੜੀ ਜਾਂਦੇ ਹਨ। ਮਾਰ ਕੁੱਟ ਕਰ ਰਹੇ ਹਨ।" ਪੁਲੀਸ ਨੇ ਆ ਕੇ ਸਾਰਿਆਂ ਨੂੰ ਅੱਲਗ ਅੱਲਗ ਕਰ ਦਿੱਤਾ। ਗੋਰੀ ਵੀ ਘਰੋਂ ਚਲੀ ਗਈ। ਮਨਦੀਪ ਦੋਂਨਾਂ ਦੀਆਂ ਗੱਲਾਂ ਸੁੱਣ ਕੇ ਠਰ ਗਈ। ਕੰਮ ਤੇ ਤਾਂ ਜਾਣਾ ਹੀ ਸੀ। ਉਹ ਭੂਪੇ ਨੂੰ ਵੀ ਦਕਾਨ ਤੇ ਲੈ ਗਈ। ਭੂਪਾ ਕੋਲੇ ਸ਼ਰਾਬ ਦੀ ਬੋਤਲ ਲੈ ਕੇ ਗਿਆ। ਜਦੋਂ ਸ਼ਰਾਬ ਮੁੱਕ ਗਈ। ਉਸ ਨੇ ਮਨਦੀਪ ਨੂੰ ਕਿਹਾ," ਮੇਰੇ ਕੋਲੋ ਖੜ੍ਹ ਨਹੀਂ ਹੁੰਦਾ। ਮੈਨੂੰ ਸ਼ਰਾਬ ਚਾਹੀਦੀ ਹੈ।" ਸ਼ਰਾਬ ਲੈਣ ਗਿਆ ਮੁੱੜ ਕੇ ਨਹੀਂ ਆਇਆ। ਆਉਂਦਾ ਹੋਇਆ, ਫਿਰ ਭੂਪਾ ਮੁੱਲ ਦੀ ਜਂਨਾਨੀ ਲੈ ਆਇਆ। ਜੈਸੀ ਨੇ ਮਾਂ ਨੂੰ ਫੋਨ ਕਰਕੇ ਦੱਸ ਦਿੱਤਾ। ਮਨਦੀਪ ਦਕਾਨ ਬੰਦ ਕਰਕੇ ਘਰ ਆ ਗਈ। ਘਰ ਆ ਕੇ ਦੇਖਿਆ। ਪਿਉ ਤੇ ਛੋਟਾ ਪੁੱਤ ਉਸ ਜ਼ਨਾਨੀ ਨਾਲ ਸ਼ੁਗਲ ਕਰ ਰਹੇ ਸਨ। ਮਨਦੀਪ ਦੇ ਪੈਰਾਂ ਥੱਲਿਉ ਜ਼ਮੀਨ ਖਿਸਕ ਗਈ। ਉਸ ਨੂੰ ਦੇਖ ਕੇ ਜ਼ਨਾਨੀ ਖਿਸਕ ਗਈ। ਭੂਪੇ ਨੇ ਚਲਾਕੀ ਖੇਡਣ ਦੀ ਕੋਸ਼ਸ਼ ਕੀਤੀ। ਕਿਹਾ," ਇਹੀ ਛੋਟਾ ਇਸ ਨੂੰ ਲੈ ਕੇ ਆਇਆ ਹੈ। ਆਪਣੇ ਜੰਮੇ ਇੰਨੇ ਵਿਗੜ ਗਏ ਸਨ। ਕੱਲ ਵੱਡਾ ਗੋਰੀ ਲੈ ਆਇਆ। ਅੱਜ ਛੋਟਾ ਪਤਾ ਨਹੀਂ ਕਿਹੜੀ ਜਾਤ ਦੀ ਲੈ ਆਇਆ।" ਜੈਸੀ ਨੇ ਕਿਹਾ, "ਡੈਡੀ ਤੁਸੀਂ ਆਪ ਤਾਂ ਝੂਠ ਬੋਲਦੇ ਹੀ ਹੋਂ। ਸਾਨੂੰ ਵੀ ਪੁੱਠੇ ਰਸਤੇ ਦਿਖਾਉਂਦੇ ਹੋ। ਮੰਮ ਅੱਜ ਮੈਂ ਡੈਡੀ ਦੀਆਂ ਉਸ ਔਰਤ ਨਾਲ ਅਸ਼ਲੀਲ ਫੋਟੋ ਵੀ ਖਿਚੀਆਂ ਹਨ। ਮੇਰੇ ਫੋਨ ਵਿੱਚ ਦੇਖ ਲਵੋਂ।" ਮਨਦੀਪ ਫੋਟੋਂ ਵੀ ਦੇਖ ਰਹੀ ਸੀ। ਉਸ ਨੇ ਪੁੱਛਿਆਂ," ਮੈਂ ਤਾਂ ਤੈਨੂੰ ਦਕਾਨ ਤੇ ਉਡੀਕ ਰਹੀ ਸੀ। ਤੂੰ ਸ਼ਰਾਬ ਦਾ ਬਹਾਨਾਂ ਕਰਕੇ, ਘਰ ਕੀ ਕਰਦਾ ਹੈ? ਮੈਨੂੰ ਕੰਮ ਤੇ ਟੰਗਿਆ ਹੋਇਆ ਹੈ। ਮੈਂ ਪਤੀ ਬੱਚੇ ਸਾਰਾ ਕੁੱਝ ਗੁਆ ਲਿਆ। ਮੈਨੂੰ ਤੁਸੀਂ ਨਹੀਂ ਚਾਹੀਦੇ। ਆਪਣੇ ਮੁੰਡਿਆਂ ਨੂੰ ਲੈ ਕੇ, ਚਲੋਂ ਘਰੋਂ ਨਿੱਕਲ ਜਾਵੋਂ।" ਭੂਪਾ ਨੇ ਨਸ਼ੇ ਵਿੱਚ ਕਿਹਾ," ਤੂੰ ਘਰ ਦੀ ਤੇ ਮੁੰਡਿਆਂ ਦੀ ਕੀ ਲੱਗਦੀ ਹੈ? ਇਹ ਤੂੰ ਪਿਛਿਓ ਦਾਜ ਵਿੱਚ ਲਿਆਈ ਸੀ। ਘਰ ਮੇਰਾ ਹੈ। ਇਹ ਪੇਪਰ ਦੇਖ ਲੈ।" " ਘਰ ਤਾਂ ਆਪਣੇ ਦੋਂਨਾਂ ਦੇ ਨਾਮ ਸੀ। ਤੇਰੇ ਨਾਮ ਇਹ ਪੇਪਰ ਕਿਵੇਂ ਹੋ ਗਏ? ਮੈਂ ਪੁਲੀਸ ਨੂੰ ਫੋਨ ਕਰਦੀ ਹਾਂ।" ਭੂਪੇ ਨੇ ਖ਼ੱਚਰੀ ਹਾਸੀ ਹੱਸਦੇ ਕਿਹਾ," ਪੇਪਰ ਤੂੰ ਸਇਨ ਕੀਤੇ ਨੇ। ਜਿਸ ਦਿਨ ਦੁਕਾਨ ਲਈ ਸੀ। ਦੁਕਾਨ ਤੇਰੀ ਘਰ ਮੇਰਾ। ਪੁਲੀਸ ਮੈਨੂੰ ਕੀ ਕਰ ਲਵੇਗੀ?" ਮਨਦੀਪ ਪਾਗਲਾਂ ਵਾਂਗ ਬੋਲ ਰਹੀ ਸੀ। ਬੰਦੇ ਨੂੰ ਪਾਗਲ ਬੱਣਾਉਣ ਨੂੰ ਸਮਾਂ ਹੀ ਕਿੰਨ੍ਹ ਲੱਗਦਾ ਹੈ। ਦੋ ਚਾਰ ਗੱਲਾਂ ਕੱਢ ਦੇਵੋ। ਚਿਲ੍ਰਿਤਰ ਮੈਲਾ ਸਾਬਤ ਕਰ ਦੇਵੋਂ। ਘਰ ਬੱਚੇ ਖੋਂ ਲਵੋਂ। ਲੋਕ ਆਪੇ ਬਾਹਰ ਫਿਰਦੇ ਨੂੰ ਦੇਖਕੇ ਪਾਗਲ ਕਹਿੱਣ ਲੱਗ ਜਾਣਗੇ। ਪੁਲੀਸ ਘਰ ਆ ਗਈ ਸੀ। ਪੁਲੀਸ ਨੇ ਮਨਦੀਪ ਨੂੰ ਘਰੋਂ ਜਾਣ ਲਈ ਕਹਿ ਦਿੱਤਾ ਸੀ। ਉਹ ਗੌਰਮਿੰਟ ਵੱਲੋਂ, ਔਰਤਾਂ ਲਈ ਬੱਣਾਈ ਗਈ ਜਗ੍ਹਾਂ ਤੇ ਚਲੀ ਗਈ। ਅਦਾਲਤ ਵਿੱਚ ਕੇਸ ਚੱਲਣ ਲੱਗਾ। ਹੇਰਾਂ ਫੇਰੀਂ ਫੱਲਦੀ ਬੜੀ ਛੇਤੀ ਹੈ। ਭਾਰੀ ਇੰਨ੍ਹਾਂ ਕੁ ਕਰ ਦਿੰਦੀ ਹੈ। ਜਿਥੇ ਲਿਜਾਂ ਕੇ ਡੋਬਦੀ ਹੈ। ਸਾਹ ਨਹੀਂ ਆਉਂਦਾ। ਲੋਕੀ ਦੁਕਾਨ ਨੂੰ ਤਾਲਾਂ ਲੱਗਾ ਦੇਖ ਕੇ ਟਿੱਚਰਾਂ ਕਰ ਰਹੇ ਸਨ। ਬਹੁਤਾਂ ਖਾਦੀਂ ਥੋੜਿਓ ਜਾਂਦੀ। ਅਦਾਲਤ ਵਿੱਚ ਭੇਤ ਖੁੱਲਿਆ ਦੁਕਾਨ ਦੇ ਨਾਮ ਤੇ ਹੋਰ ਡਾਲਰ ਚੱਕੇ ਹੋਏ ਸਨ। ਇਸ ਵਿੱਚ ਵੀ ਭੂਪੇ ਨੇ ਮਨਦੀਪ ਕੋਲੋਂ, ਧੋਖੇ ਨਾਲ ਪੇਪਰ ਸਈਨ ਕਰਾਏ ਹੋਏ ਸਨ। ਪੈਸੇ ਦੀ ਮੱਦਦ ਤੋਂ ਵਗੈਰ ਉਹ ਦੁਕਾਨ ਨਹੀਂ ਚੱਲਾਂ ਸਕਦੀ ਸੀ। ਦੁਕਾਨ ਬੈਂਕ ਲੈ ਗਈ। ਡਾਲਰਾਂ ਨੇ ਨਸ਼ੇ ਨੇ ਬੱਚੇ, ਘਰ, ਪਤੀ ਗੁਆ ਦਿੱਤੇ ਸਨ। ਮਨਦੀਪ ਮਾਂ ਨਾਲ ਕਰਾਏ ਦੇ ਘਰ ਵਿੱਚ ਰਹਿੱਣ ਲੱਗ ਗਈ। ਪਤੀ ਨੇ ਵੀ ਕੋਈ ਚੰਗ੍ਹਾਂ ਕੰਮ ਨਹੀਂ ਕੀਤਾ। ਮੇਹਨਤੀ ਪਤਨੀ ਦੀਆਂ ਧਜੀਆਂ ਉਡਾ ਕੇ ਰੱਖ ਦਿੱਤੀਆਂ। ਬੱਚੇ ਤਾਂ ਕਨੇਡਾ ਵਿੱਚ ਕਰਮਾਂ ਵਾਲੇ ਦੇ ਚੱਜਦੇ ਨਿੱਕਲਦੇ ਹਨ। ਸਭ ਨੂੰ ਆਪੋ ਆਪਣੀ ਪਈ ਹੈ। ਭੂਪਾ ਇਨ੍ਹਾਂ ਕੁ ਅਜ਼ਾਦ ਹੋ ਗਿਆ ਸੀ। ਸ਼ਹਿਰ ਦੇ ਛੱੜੇ ਬੰਦੇ ਉਸ ਦੇ ਘਰ ਆ ਕੇ ਖਾਦੇ ਪੀਂਦੇ ਸਨ। ਸ਼ਰਾਬ ਕਾਬਬ ਦੋਂਨੇ ਚੱਲਦੇ ਸਨ। ਭੂਪੇ ਨੂੰ ਇਸੇ ਵਿੱਚ ਹੀ ਮਜ਼ਾਂ ਸੀ। ਬੰਦੇ ਦਾ ਘਰਬਾਰ ਉਝੜ ਗਿਆ। ਆਦਤਾਂ ਨੂੰ ਸੁਧਾਂਰ ਨਹੀਂ ਸਕਿਆ। ਦੋਂਨੇਂ ਪੁੱਤ ਵੀ ਘਰੋਂ ਚਲੇ ਗਏ, ਦੋਸਤਾਂ ਨਾਲ ਰਹਿੱਣ ਲੱਗ ਗਏ ਸਨ। ਕਨੇਡੀਅਨ ਜਿੰਦਗੀ ਇਹੀ ਤੋਂ ਹੈ। ਨਾਂ ਜ਼ਨਾਨੀ ਨਾਂ ਘਰ ਬੱਚੇ। ਕਨੇਡੀਅਨ ਛੱੜਿਆਂ ਨਾਲ ਨੱਚੇ। |
| Last Updated on Tuesday, 13 July 2010 08:46 |

