E-Paper

INDIAN:: WEEKLY PUNJABI AND HINDI NEWSPAPER

Punjabi Headlines

Advertisement

ਕੇ ਬੀ ਸੀ ਕਈ ਕਾਰਨਾਂ ਤੋਂ ਮੇਰੇ ਲਈ ਖਾਸ: ਬਿਗ ਬੀ PDF  | Print |  E-mail
Written by Administrator   
Friday, 09 July 2010 08:53

8amitabh-bachchan8 ਨਵੀਂ ਦਿੱਲੀ, 8 ਜੁਲਾਈ : ਕੌਨ ਬਨੇਗਾ ਕਰੋੜਪਤੀ (ਕੇ ਬੀ ਸੀ) ਰਾਹੀਂ ਆਪਣੇ ਅਭਿਨੈ ਅਤੇ ਕੈਰੀਅਰ ਨੂੰ ਨਵੀਂ ਬੁਲੰਦੀਆਂ ਤੇ ਲਿਜਾਣ ਵਾਲੇ ਬਾਲੀਵੁਡ ਦੇ ਮਹਾਂ ਨਾਇਕ ਅਮਿਤਾਭ ਬੱਚਨ ਦਾ ਮੰਨਣਾ ਹੈ ਕਿ ਇਸ ਸ਼ੋਅ ਨੂੰ ਹੋਏ 10 ਸਾਲ ਬੀਤ ਚੁੱਕੇ ਹਨ ਪਰ ਉਨ੍ਹਾਂ ਲਈ ਇਹ ਜਿਵੇਂ ਕੱਲ ਦੀ ਗੱਲ ਲੱਗਦੀ ਹੈ। ਕੇ ਬੀ ਸੀ ਦੇ ਚੌਥੇ ਐਡੀਸ਼ਨ ਨਾਲ ਜੁੜਨ ਤੋਂ ਬਾਅਦ ਬਿਗ ਬੀ ਨੇ ਆਪਣੇ ਬਲਾਗ ਤੇ ਲਿਖਿਆ ਕਿ ਕੇ ਬੀ ਸੀ ਨੂੰ ਪ੍ਰਸਾਰਿਤ ਹੋਏ 10 ਸਾਲ ਬੀਤੇ ਚੁਕੇ ਹਨ ਪਰ ਇਹ ਮੈਨੂੰ ਜਿਵੇਂ ਕੱਲ ਦੀ ਘਟਨਾ ਲੱਗਦੀ ਹੈ। ਕੇ ਬੀ ਸੀ ਨੂੰ ਕਰਨ ਲਈ ਸੰਬੰਧਿਤ ਚੈਨਲ ਨੂੰ ਛੱਡਕੇ ਕਿਸੇ ਨੇ ਵੀ ਮੈਨੂੰ ਸਲਾਹ ਨਹੀਂ ਦਿੱਤੀ ਸੀ। ਪਰ ਜਿਸ ਦਿਨ ਇਹ ਸ਼ੁਰੂ ਹੋਇਆ ਉਸ ਦਿਨ ਤੋਂ ਕਈ ਚੀਜ਼ਾਂ ਬਦਲ ਗਈਆਂ।
ਬਿਗ ਬੀ ਨੇ ਕਿਹਾ ਕਿ ਕੇ ਬੀ ਸੀ ਕਈ ਕਾਰਨਾਂ ਕਰਕੇ ਮੇਰੇ ਲਈ ਇੱਕ

ਅਸਧਾਰਣ ਅਨੁਭਵ ਸੀ। ਜ਼ਿਕਰਯੋਗ ਹੈ ਕਿ ਕੇ ਬੀ ਸੀ ਦੇ ਸ਼ੁਰੂ ਹੋਣ ਸਮੇਂ ਅਮਿਤਾਭ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਸਨ। ਅਭਿਨੈ ਦੇ ਖੇਤਰ ਵਿੱਚ ਉਹ ਕੁਝ ਖਾਸ ਨਹੀਂ ਕਰ ਪਾ ਰਹੇ ਸਨ। ਅਮਿਤਾਭ ਦੀ ਫਿਲਮ ਨਿਰਮਾਣ ਕੰਪਨੀ ਏ ਬੀ ਕਾਰਪ ਦੀ ਵਿਤੀ ਸਿਹਤ ਵੀ ਬਹੁਤ ਖਰਾਬ ਸੀ। ਹਿੰਦੀ ਫਿਲਮ ਜਗਤ ਦੇ ਸ਼ਹਿਨਸ਼ਾਹ ਨੇ ਕੇ ਬੀ ਸੀ ਨਾਲ ਆਪਣੇ ਪਹਿਲਾਂ ਦੇ ਅਨੁਭਵ ਤੇ ਕਿਹਾ ਕਿ ਕੇ ਬੀ ਸੀ ਦੇ ਪਹਿਲੇ ਦਿਨ ਮੈਂ ਕਾਫੀ ਡਰਿਆ ਹੋਇਆ ਅਤੇ ਨਰਵਸ ਸੀ। ਮੈਂ ਨਹੀਂ ਜਾਣਦਾ ਸੀ ਕਿ ਇਸ ਸ਼ੋਅ ਪ੍ਰਤੀ ਮੈਨੂੰ ਲੈ ਕੇ ਦਰਸ਼ਕਾਂ ਦੀ ਕੀ ਪ੍ਰਤੀਕਿਰਿਆ ਹੋਵੇਗੀ।
ਅਮਿਤਾਭ ਨੇ ਕਿਹਾ ਕਿ ਮੈਂ ਆਪਣੇ ਘਰ ਆਇਆ ਅਤੇ ਆਪਣੇ ਦਫਤਰ ਵਿੱਚ ਖੁਦ ਨੂੰ ਅਲੱਗ-ਥਲੱਗ ਕਰ ਲਿਆ। ਮੈਂ ਟੀਵੀ ਤੇ ਕੇ ਬੀ ਸੀ ਨੂੰ ਦੇਖਣਾ ਸ਼ੁਰੂ ਕੀਤਾ ਪਰ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਇਹ ਜਾਣੇ। ਕਰੀਬ ਪੰਜ ਮਿੰਟ ਤੋਂ ਬਾਅਦ ਮੈਂ ਟੀਵੀ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਨੂੰ ਸਹਿਣ ਨਹੀਂ ਕਰ ਪਾ ਰਿਹਾ ਸੀ ਕਿ ਦਰਸ਼ਕ ਇਸ ਸ਼ੋਅ ਬਾਰੇ ਕੀ ਸੋਚ ਰਹੇ ਹਨ। ਮੈਂ ਬੜੇ ਧੀਰਜ ਨਾਲ ਇਸ ਸ਼ੋਅ ਦੇ ਖਤਮ ਹੋਣ ਦਾ ਇੰਤਜਾਰ ਕੀਤਾ। ਸ਼ਹਿਨਸ਼ਾਹ ਨੇ ਕਿਹਾ ਕਿ ਜਦੋਂ ਇਹ ਸ਼ੋਅ ਖਤਮ ਹੋਇਆ ਤਾਂ ਮੈਂ ਆਪਣੇ ਪਰਿਵਾਰ ਵਾਲਿਆਂ ਦਾ ਸਾਮ੍ਹਣਾ ਕਰਨ ਵਿੱਚ ਝਿਜਕ ਰਿਹਾ ਸੀ। ਪਰ ਮੇਰੀ ਸਾਰੀ ਚਿੰਤਾ ਵਿਅਰਥ ਰਹੀ। ਜਯਾ ਦੀ ਅਗਵਾਈ ਵਿੱਚ ਪੂਰੇ ਪਰਿਵਾਰ ਨੇ ਕਿਹਾ ਕਿ ਇਹ ਸ਼ੋਅ ਸੁਪਰ ਹਿੱਟ ਹੋਣ ਜਾ ਰਿਹਾ ਹੈ। ਮੈਂ ਜਯਾ ਦੇ ਫੈਸਲੇ ਤੇ ਕਦੇ ਵੀ ਸ਼ੱਕ ਨਹੀਂ ਕੀਤਾ ਸੀ।

Last Updated on Friday, 09 July 2010 08:53