E-Paper

INDIAN:: WEEKLY PUNJABI AND HINDI NEWSPAPER

Punjabi Headlines

Advertisement

ਨੈਂਸੀ ਨੂੰ ਉਮੀਦ, ਤਿੱਬਤ ਤੇ ਵਾਰਤਾ ਨਾਲ ਹੋਵੇਗਾ ਸਮਝੌਤਾ PDF  | Print |  E-mail
Written by Administrator   
Friday, 09 July 2010 08:51

8Pelos ਵਾਸ਼ਿੰਗਟਨ, 8 ਜੁਲਾਈ : ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਉਮੀਦ ਪ੍ਰਗਟਾਈ ਹੈ ਕਿ ਤਿੱਬਤ ਤੇ ਵਾਰਤਾ ਨਾਲ ਇੱਕ ਸਮਝੌਤਾ ਹੋ ਸਕੇਗਾ। ਉਹਨਾਂ ਨੇ ਇਸ ਗੱਲ ਦੀ ਵੀ ਉਮੀਦ ਪ੍ਰਗਟਾਈ ਹੈ ਕਿ ਪੇਈਚਿੰਗ ਜਲਦੀ ਹੀ ਵਾਰਤਾ ਲਈ ਤਿੱਬਤ ਦੇ ਅਧਿਆਤਮਿਕ ਗੁਰੂ ਦਲਾਈ ਲਾਮਾ ਨੂੰ ਸੱਦਾ ਦੇਵੇਗਾ। ਦਲਾਈ ਲਾਮਾ ਦੇ 75ਵੇਂ ਜਨਮ ਦਿਨ ਦੇ ਮੌਕੇ ਤੇ ਨੈਂਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਲਾਈ ਲਾਮਾ ਨੇ ਤਿੱਬਤ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਕਾਇਮ ਕੀਤੀ ਹੈ, ਜੋ ਦੁਨੀਆ ਭਰ ਵਿੱਚ ਚਿੰਤਾ ਦਾ ਵਿਸ਼ਾ ਸਨ। ਤਿੱਬਤ ਵਿੱਚ ਵਾਰਤਾ ਨਾਲ ਹੀ ਸਮਝੌਤਾ ਹੋ ਸਕਦਾ ਹੈ ਅਤੇ ਇਸੇ ਨਾਲ ਉੱਥੇ ਅੰਦਰੂਨੀ ਸਥਿਰਤਾ ਯਕੀਨੀ ਹੋਵੇਗੀ।
ਬਿਆਨ ਦੇ ਅਨੁਸਾਰ ਦਲਾਈ ਲਾਮਾ ਨੇ ਚੀਨ ਜਾ ਕੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਇੱਛਾ ਪ੍ਰਗਟਾਈ ਹੈ। ਮੈਨੂੰ ਉਮੀਦ ਹੈ ਕਿ ਚੀਨ ਜਲਦੀ ਹੀ ਉਹਨਾਂ ਨੂੰ ਸੱਦਾ ਦੇਵੇਗਾ।

Last Updated on Friday, 09 July 2010 08:51