Punjabi Headlines
- ਬ੍ਰਿਟੇਨ ਨੇ ਨਕਾਰੀ ਮੇਗ੍ਰਾਹੀ ਮਾਮਲੇ ਦੀ ਜਾਂਚ ਦੀ ਮੰਗ
- ਬੰਗਲਾਦੇਸ਼ ਵਿੱਚ ਮਾਓਵਾਦੀਆਂ ਨੇ ਕੀਤੀ ਤਿੰਨ ਪੁਲੀਸ ਕਰਮਚਾਰੀਆਂ ਦੀ ਹੱਤਿਆ
- ਕਸ਼ਮੀਰ- ਹਰਕਤ ਉਲ ਮੁਜਾਹੀਦੀਨ ਦਾ ਅੱਤਵਾਦੀ ਢੇਰ
- ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
- ਅੱਧਾ ਦਰਜਨ ਲੜਕੀਆਂ ਨਾਲ ਵਿਆਹ ਕਰਵਾ ਕੇ ਠੱਗੀ ਮਾਰਨ ਵਾਲਾ ਕਾਬੂ
- ਸ਼੍ਰੋਮਣੀ ਕਮੇਟੀ ਤੋਂ ਬਾਦਲਕਿਆਂ ਦਾ ਕਬਜ਼ਾ ਹਟਾਉਣ ਲਈ ਹਰੇਕ ਸਿੱਖ ਵੋਟ ਬਣਾਵੇ: ਜੱਸੀ ਖੰਗੂੜਾ
- ਕੇ ਬੀ ਸੀ ਕਈ ਕਾਰਨਾਂ ਤੋਂ ਮੇਰੇ ਲਈ ਖਾਸ: ਬਿਗ ਬੀ
- ਨੈਂਸੀ ਨੂੰ ਉਮੀਦ, ਤਿੱਬਤ ਤੇ ਵਾਰਤਾ ਨਾਲ ਹੋਵੇਗਾ ਸਮਝੌਤਾ
- ਜੈਪੁਰ: ਮੰਤਰੀਆਂ ਦੀ ਵਿਦੇਸ਼ ਯਾਤਰਾ ਤੇ ਭਾਜਪਾ ਨੇ ਸਵਾਲ ਚੁੱਕੇ
- ਪਾਕਿਸਤਾਨ ਕਬਾਇਲੀ ਇਲਾਕਿਆਂ ਵਿੱਚ ਹਨ, ਅੱਤਵਾਦੀ ਕੈਂਪ: ਅਮਰੀਕਾ
- ਪੇਟਰਸਨ 10 ਲੱਖ ਈ ਬੁੱਕ ਵੇਚਣ ਵਾਲੇ ਨਾਵਲਕਾਰ
- ਭਾਰਤ ਪਾਕਿਸਤਾਨ ਦੀ ਸੀਮਾ ਤੇ ਬਾਰੂਦੀ ਸੁਰੰਗ ਨਕਾਰਾ ਕੀਤੀ ਗਈ
Videos
Most Recent Videos
Previous Videos
| ਪਾਕਿਸਤਾਨ ਕਬਾਇਲੀ ਇਲਾਕਿਆਂ ਵਿੱਚ ਹਨ, ਅੱਤਵਾਦੀ ਕੈਂਪ: ਅਮਰੀਕਾ | | Print | |
| Written by Administrator |
| Friday, 09 July 2010 08:49 |
|
ਵਾਸ਼ਿੰਗਟਨ, 8 ਜੁਲਾਈ : ਅਮਰੀਕਾ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਹੁਣ ਵੀ ਅਲ ਕਾਇਦਾ ਦੇ ਅੱਤਵਾਦੀ ਸਿਖਲਾਈ ਕੇਂਦਰ ਸੰਚਾਲਿਤ ਹੋ ਰਹੇ ਹਨ। ਹਾਲਾਂਕਿ ਓਬਾਮਾ ਪ੍ਰਸ਼ਾਸਨ ਹੁਣ ਵੀ ਇਸ ਗੱਲ ਤੇ ਕਾਇਮ ਹੈ ਕਿ ਉਸ ਨੂੰ ਪਾਕਿਸਤਾਨ ਵਲੋਂ ਅੱਤਵਾਦ ਵਿਰੋਧੀ ਖੇਤਰ ਵਿੱਚ ਲੋੜੀਂਦੇ ਯੋਗਦਾਨ ਦੇ ਸਬੂਤ ਮਿਲ ਰਹੇ ਹਨ। ਅਮਰੀਕੀ ਨਿਆਂ ਵਿਭਾਗ ਵਲੋਂ ਦਾਇਰ ਇੱਕ ਦੋਸ਼ਪੱਤਰ ਵਿੱਚ ਕਿਹਾ ਗਿਆ ਹੈ ਕਿ ਨਿਊਯਾਰਕ ਦੀ ਭੂਮੀਗਤ ਆਵਾਜਾਈ ਪ੍ਰਣਾਲੀ ਵਿੱਚ ਬੰਬ ਧਮਾਕੇ ਦੀ ਸਾਜਿਸ਼ ਪਾਕਿਸਤਾਨ ਦੇ ਅਲ ਕਾਇਦਾ ਦੀ ਅਗਵਾਈ ਨੇ ਕੀਤੀ ਸੀ। ਪੰਜ ਨੂੰ ਵਜੀਰਿਸਤਾਨ ਵਿੱਚ ਸਿਖਲਾਈ ਮਿਲੀ ਸੀ। ਦੋਸ਼ੀਆਂ ਨੇ ਸਾਲ 2008-09 ਦੌਰਾਨ ਅਲ ਕਾਇਦਾ ਤੋਂ ਟ੍ਰੇਨਿੰਗ ਲਈ ਸੀ। ਅਮਰੀਕੀ ਅਭਿਯੋਜਕਾਂ ਨੇਦੋਸ਼ ਲਗਾਇਆ ਹੈ ਕਿ ਅਲ ਕਾਇਦਾ ਅਗਵਾਈ ਨੇ ਦੋਸ਼ੀਆਂ ਨੂੰ ਹਮਲੇ ਲਈ ਨਿਰਦੇਸ਼ ਦਿੱਤਾ। ਦੂਜੇ ਪਾਸੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰਕ ਟੋਨਰ ਨੇ ਕਿਹਾ ਕਿ ਅਮਰੀਕਾ ਨੂੰ ਇਸ ਗੱਲ ਦੇ ਲੋੜੀਂਦੇ ਸਬੂਤ ਮਿਲੇ ਹਨ ਕਿ ਪਾਕਿਸਤਾਨ ਅੱਤਵਾਦ ਨਿਰੋਧ ਵਿੱਚ ਜਿਕਰਯੋਗ ਸਹਿਯੋਗ ਕਰ ਰਿਹਾ ਹੈ। |
| Last Updated on Friday, 09 July 2010 08:49 |


