E-Paper

INDIAN:: WEEKLY PUNJABI AND HINDI NEWSPAPER

Punjabi Headlines

Advertisement

ਪੇਟਰਸਨ 10 ਲੱਖ ਈ ਬੁੱਕ ਵੇਚਣ ਵਾਲੇ ਨਾਵਲਕਾਰ PDF  | Print |  E-mail
Written by Administrator   
Friday, 09 July 2010 08:47

8patterson ਵਾਸ਼ਿੰਗਟਨ, 8 ਜੁਲਾਈ: ਆਪਣੇ ਬਿਹਤਰੀਨ ਨਾਵਲਾਂ ਨਾਲ ਪਾਠਕਾਂ ਨੂੰ ਰੋਮਾਂਚਿਤ ਕਰ ਦੇਣ ਵਾਲੇ ਅਮਰੀਕੀ ਲੇਖਕ ਜੇਮਸ ਪੇਟਰਸਨ ਪਹਿਲੇ ਅਜਿਹੇ ਨਾਵਲਕਾਰ ਬਣ ਗਏ ਹਨ ਜਿਨ੍ਹਾਂ ਨੇ 10 ਲੱਖ ਇਲੈਕਟ੍ਰਾਨਿਕ ਕਿਤਾਬਾਂ ਵੇਚੀਆਂ ਹਨ। ਨਾਵਲ ਦੇ ਪ੍ਰਕਾਸ਼ਕ ਹੈਸ਼ੇ ਕਿਤਾਬ ਸਮੂਹ ਨੇ ਕਿਹਾ ਕਿ 'ਕਿਸ ਦ ਗਰਲ', 'ਅਲੋਂਗ ਕਮ ਏ ਸਪਾਈਡਰ' ਅਤੇ ਅਲੈਕਸ ਕ੍ਰਾਸ ਸੀਰੀਜ ਦੀਆਂ ਹੋਰ ਈ ਕਿਤਾਬਾਂ ਦੀ ਵਿਕਰੀ ਦਾ ਅੰਕੜਾ 10 ਲੱਖ 14 ਹਜਾਰ ਤੱਕ ਪਹੁੰਚ ਗਿਆ ਹੈ। ਇਸ ਉਪਲਬਧੀ ਤੇ ਪੇਟਰਸਨ ਨੇ ਕਿਹਾ ਕਿ ਡਿਜੀਟਲ ਦੁਨੀਆ ਵਿੱਚ ਚੀਜਾਂ ਅਸਲ ਵਿੱਚ ਬਦਲ ਰਹੀਆਂ ਹਨ। ਕਈ ਲੋਕ ਹੁਣ ਆਈ ਪੈਡ, ਕਿੰਡਲੈਸ ਅਤੇ ਨੋਕਸ ਤੇ ਕਿਤਾਬਾਂ ਪੜ੍ਹ ਰਹੇ ਹਨ। ਹੁਣ ਈ ਬੁੱਕ ਨੂੰ ਹੋਰ ਯੂਜਰ ਫ੍ਰੈਂਡਲੀ ਬਣਾਇਆ ਜਾਣਾ ਜਰੂਰੀ ਹੋ ਗਿਆ ਹੈ।

Last Updated on Friday, 09 July 2010 08:47