E-Paper

INDIAN:: WEEKLY PUNJABI AND HINDI NEWSPAPER

Punjabi Headlines

Advertisement

ਅਸਮ ਵਿੱਚ ਰੇਲ ਪਟੜੀ ਤੇ ਸ਼ਕਤੀਸ਼ਾਲੀ ਬੰਬ ਬਰਾਮਦ PDF  | Print |  E-mail
Written by Administrator   
Friday, 09 July 2010 08:44

ਤੇਜਪੁਰ, 8 ਜੁਲਾਈ : ਅਸਮ ਦੇ ਦਰਾਂਗ ਜਿਲ੍ਹੇ ਵਿੱਚ ਪਸਨੋਈ ਪੁਲ ਦੇ ਨਜਦੀਕ ਰੇਲ ਪਟੜੀ ਤੋਂ ਅੱਜ ਸੁਰੱਖਿਆ ਦਸਤਿਆਂ ਨੇ ਇੱਕ ਸ਼ਕਤੀਸ਼ਾਲੀ ਬੰਬ ਬਰਾਮਦ ਕੀਤਾ। ਬੰਬ ਉਸ ਸਮੇਂ ਬਰਾਮਦ ਕੀਤਾ ਗਿਆ ਜਦੋਂ ਅਸਮ ਵਿੱਚ ਐਨ ਡੀ ਐਫ ਬੀ ਅੱਤਵਾਦੀਆਂ ਵਲੋਂ ਰੇਲ ਪਟੜੀਆਂ ਤੇ ਤਿੰਨ ਧਮਾਕੇ ਕੀਤੇ ਜਾਣ ਦੇ ਮੱਦੇਨਜਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਪੁਲੀਸ ਨੇ ਦੱਸਿਆ ਕਿ ਇਸ ਆਈ ਈ ਡੀ ਨੂੰ ਮਜਬਤ ਪੁਲੀਸ ਸਟੇਸ਼ਨ ਲਿਜਾਇਆ ਗਿਆ ਜਿੱਥੇ ਇਸ ਨੂੰ ਨਕਾਰਾ ਕੀਤਾ ਗਿਆ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬੰਬ ਬਰਾਮਦ ਹੋਣ ਅਤੇ ਸੁਨੀਤਪੁਰ ਜਿਲ੍ਹੇ ਦੇ ਹਗਰਜੁਲੀ ਅਤੇ ਦਰਾਂਗ ਜਿਲ੍ਹੇ ਵਿੱਚ ਮਜਬਤ ਦੇ ਵਿਚਾਲੇ ਦੋ ਪੈਸੇਂਜਰ ਗੱਡੀਆਂ ਦੇ ਖੜੇ ਹੋ ਜਾਣ ਕਾਰਨ ਖੇਤਰ ਵਿੱਚ ਰੇਲ ਅਵਾਜਾਈ ਪ੍ਰਭਾਵਿਤ ਹੋ ਗਈ। ਐਨ ਡੀ ਐਫ ਬੀ ਅੱਤਵਾਦੀਆਂ ਨੇ ਅੱਜ ਸਵੇਰੇ ਕੋਕਰਾਝਾੜ ਜਿਲ੍ਹੇ ਵਿੱਚ ਰੇਲ ਪਟੜੀ ਨੂੰ ਧਮਾਕੇ ਨਾਲ ਉਡਾ ਦਿੱਤਾ ਜਿਸ ਨਾਲ ਕੋਲਕਾਤਾ ਜਾਣ ਵਾਲੀ ਗਰੀਬ ਰਥ ਐਕਸਪ੍ਰੈਸ ਪਟੜੀ ਤੋਂ ਉਤਰ ਗਈ।

Last Updated on Friday, 09 July 2010 08:44