E-Paper

INDIAN:: WEEKLY PUNJABI AND HINDI NEWSPAPER

ਮਹਿੰਗਾਈ ਮੰਤਰੀ ਦੀ ਨਵੀਂ ਚਾਲ PDF  | Print |  E-mail
Written by Administrator   
Wednesday, 07 July 2010 09:57

-ਬਲਜੀਤ ਸਿੰਘ ਬਰਾੜ
ਕੇਂਦਰੀ ਖੇਤੀ, ਜ ਨਤਕ ਵੰਡ ਪ੍ਰਣਾਲੀ ਅਤੇ ਉਪਭੋਗਤਾ ਮੰਤਰੀ ਸ੍ਰੀ ਸ਼ਰਦ ਪਵਾਰ ਹੁਣ ਪੂਰੇ ਦੇਸ਼ ਵਿੱਚ ਮਹਿੰਗਾਈ ਮੰਤਰੀ ਵੱਜੋਂ ਮਸ਼ਹੂਰ ਹੋ ਗਏ ਹਨ। ਉਨ੍ਹਾਂ ਉੱਪਰ ਇਹ ਦੋਸ਼ ਲੱਗਦਾ ਹੈਕਿ ਉਹ ਖਾਣ-ਪੀਣ ਦੀਆਂ ਜਰੂਰੀ ਚੀਜਾਂ ਦੀ ਵੱਧ ਰਹੀ ਮਹਿੰਗਾਈ ਪ੍ਰਤੀ ਗੰਭੀਰ ਨਹੀਂ ਹਨ। ਉਨ੍ਹਾਂ ਵੱਲੋਂ ਆਪਣੇ ਅਧੀਨ ਮੰਤਰਾਲਿਆਂ ਦਾ ਕੰਮ ਵੀ ੍ਯਇਸ ਤਰ੍ਹਾਂ ਚਲਾਇਆ ਗਿਆ ਹੈ ਕਿ ਕਈ ਚੀਜਾਂ ਦੀਆਂ ਕੀਮਤਾਂ ਵਿੱਚ ਬੇਲੋੜਾ ਵਾਧਾ ਹੋ ਗਿਆ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸ੍ਰੀ ਸ਼ਰਦ ਪਵਾਰ ਪੁਰਾਣੇ ਰਾਜਸੀ ਖਿਡਾਰੀ ਹਨ, ਪ੍ਰੰਤੂ ਉਹ ਜਨਤਕ ਮਾਮਲਿਆਂ ਪ੍ਰਤੀ ਲੋੜੀਂਦੀ ਸੰਵੇਦਨਸ਼ੀਲਤਾ ਨਹੀਂ ਵਿਖਾ ਰਹੇ। ਮਹਿੰਗਾਈ ਬਾਰੇ ਵੀ ਉਨ੍ਹਾਂ ਦੀਆਂ ਟਿੱਪਣੀਆਂ ਬੇਹੱਦ ਅਫਸੋਸਨਾਕ ਹਨ। ਲੋਕ ਉਨ੍ਹਾਂ ਤੋਂ ਗੰਭੀਰ ਅਤੇ ਜਿੰਮੇਵਾਰ ਭੂਮਿਕਾ ਦੀ ਉਮੀਦ ਕਰਦੇ ਹਨ, ਪ੍ਰੰਤੂ ਉਨ੍ਹਾਂ ਦਾ ਕੇਂਦਰੀ ਮੰਤਰੀ ਵੱਲੋਂ ਇੱਕ ਸਾਲ ਦਾ ਕਾਰਜ ਕਾਲ ਕਾਫੀ ਨਿਰਾਸ਼ਾਜਨਕ ਰਿਹਾ ਹੈ। ਉਨ੍ਹਾਂ ਨੇ ਆਪਣੇ ਮੰਤਰਾਲੇ ਵੱਲ ਘੱਟ ਅਤੇ ਕ੍ਰਿਕਟ ਵੱਲ ਵਧੇਰੇ ਧਿਆਨ ਦਿੱਤਾ ਹੈ । ਇਸ ਸਮੇਂ ਦੌਰਾਨ ਉਨ੍ਹਾਂ ਖਿਲਾਫ ਕਈ ਗੰਭੀਰ ਦੋਸ਼ ਵੀ ਲੱਗੇ ਹਨ, ਪ੍ਰੰਤੂ ਉਨ੍ਹਾਂ ਨੂੰ ਇਸ ਸਬੰਧੀ ਦੇਸ਼ ਨੂੰ ਕੋਈ ਸਫਾਈ ਦੇਣ ਦੀ ਜਰੂਰਤ ਨਹੀਂ ਸਮਝੀ।   ਕਾਂਗਰਸ ਕੋਲ ਇੱਕਲੇ ਤੌਰ ’ਤੇ ਬਹੁਮਤ ਨਾ ਹੋਣ ਕਾਰਨ ਸ੍ਰੀ ਸ਼ਰਦ ਪਵਾਰ ਅਤੇ ਉਨ੍ਹਾਂ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਸਾਥ ਕਾਂਗਰਸ ਲਈ ਮਜਬੂਰੀ ਬਣਿਆ ਹੋਇਆ ਹੈ। ਇਸ ਮਜ਼ਬੂਰੀ ਦਾ ਸ੍ਰੀ ਸ਼ਰਦ ਪਵਾਰ ਅਤੇ ਉਨ੍ਹਾਂ ਦੀ ਪਾਰਟੀ ਪੂਰਾ ਫਾਇਦਾ ਵੀ ਉਠਾ ਰਹੀ ਹੈ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਇਸ ਗੱਲ ਦਾ ਪਤਾ ਹੈ ਕਿ ਜੇਕਰ ਉਨ੍ਹਾਂ ਵੱਲੋਂ ਸ੍ਰੀ ਸ਼ਰਦ ਪਵਾਰ ਖਿਲਾਫ ਕੋਈ ਕਾਰਵਾਈ ਕੀਤੀ ਗਈ ਤਾਂ ਇਸ ਦਾ  ਨਤੀਜਾ ਸਰਕਾਰ ਟੁੱਟ ਜਾਣ ਵਿੱਚ ਹੀ ਨਿਕਲੇਗਾ।

ਦੇਸ਼ ਵਿੱਚ ਮਹਿੰਗਾਈ ਨੂੰ ਰੋਕਣਾ ਭਾਵੇਂ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ ਹੈ, ਪ੍ਰੰਤੂ ਜਨਤਕ ਵੰਡ ਪ੍ਰਣਾਲੀ ਅਤੇ ਉਭੋਗਤਾ ਮੰਤਰਾਲੇ ਇਸ ਮਾਮਲੇ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਦੇਸ਼ ਵਿੱਚ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸ੍ਰੀ ਸ਼ਰਦ ਪਵਾਰ ਕਈ ਕਦਮ ਚੁੱਕ ਸਕਦੇ ਹਨ, ਪ੍ਰੰਤੂ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸੇ ਤਰ੍ਹਾਂ ਜ਼ਰੂਰੀ ਚੀਜਾਂ ਦੀ ਜਮ੍ਹਾਂਖੋਰੀ ਅਤੇ ਕਾਰਗੁਜਾਰੀ ਕਾਰਨ ਹੀ ਉਨ੍ਹਾਂ ਅਧੀਨ ਮੰਤਰਾਲਿਆਂ ਵੱਲੋਂ ਵੱਡੇ ਕਦਮ ਨਹੀਂ ਚੁੱਕੇ ਗਏ। ਦੂਸਰੇ ਪਾਸੇ ਸ੍ਰੀ ਸ਼ਰਦ ਪਵਾਰ ਨੇ ਖੰਡ,ਦੁੱਧ ਅਤੇ ਸਬਜੀਆਂ ਦੀ ਕੀਮਤ ਵਧਾਉਣ ਵਿੱਚ ਵੀ ਬੇਹੱਦ ਮਾੜੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਖੰਡ ਮਿੱਲਾਂ ਦੇ ਦਬਾਅ ਹੇਠ ਆ  ਕੇ ਬਾਹਰ ਤੋਂ ਖੰਡ ਮੰਗਾਉਣ ਵਿੱਚ ਦੇਰੀ ਕੀਤੀ, ਜਿਸ ਨਾਲ ਲੋਕਾਂ ਨੂੰ ਦੁੱਗਣੀ ਤਿੱਗਣੀ ਕੀਮਤ ’ਤੇ ਖੰਡ ਖਰੀਦਣ ਲਈ ਮਜਬੂਰ ਹੋਣਾ ਪਿਆ। ਇਹੋ ਹਾਲ  ਦੁੱਧ ਅਤੇ ਸਬਜ਼ੀਆਂ ਦੀ ਕੀਮਤ ਵਧਾਉਣ ਦੇ ਮਾਮਲੇ ਵਿੱਚ ਹੋਇਆ। ਸ੍ਰੀ ਪਵਾਰ ਹੁਣਇੱਕ ਨਵੀਂ ਸਿਆਸੀ ਚਾਲ ਚੱਲ ਰਹੇ ਹਨ। ਉਨ੍ਹਾਂ ਨੇ  ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਭਾਰ ਘਟਾਇਆ ਜਾਵੇ। ਉਹ ਅਸਲ ਵਿੱਚ ਇੱਕਲਾ ਖੇਤੀ ਮੰਤਰਾਲਾ ਹੀ ਆਪਣੇ ਕੋਲ ਰੱਖਣਾ ਚਾਹੁੰਦੇ ਹਨ। ਦੂਸਰੇ ਦੋ ਮੰਤਰਾਲੇ ਛੱਡ ਕੇ ਉਹ ਕੇਂਦਰ ਵਿੱਚ ਆਪਣੀ ਪਾਰਟੀ ਦੇ ਦੋ ਨਵੇਂ ਰਾਜ ਮੰਤਰੀ ਸ਼ਾਮਲ ਕਰਨਾ ਚਾਹੁੰਦੇ ਹਨ। ਇਸ ਨਾਲ ਉਹ ਮਹਿੰਗਾਈ ਦੀ ਜਿੰਮੇਵਾਰੀ ਤੋਂ  ਵੀ ਮੁਕਤ ਹੋ ਜਾਣਗੇ ਤੇ ਨਾਲ-ਨਾਲ ਆਪਣੀ ਪਾਰਟੀ  ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਰਾਸ਼ਟਰਵਾਦੀ ਕਾਂਗਰਸ ਪਾਰਟੀ ਅੰਦਰੋਂ ਸ੍ਰੀ ਸ਼ਰਦ ਪਵਾਰ ਉੱਤੇ ਲਗਾਤਾਰ ਇਹ ਦਬਾਅ ਪਾ ਰਹੀ ਹੈ ਕਿ ਪਾਰਟੀ ਨੂੰ ਕੇਂਦਰ ਵਿੱਚ ਹੋਰ ਵਧੇਰੇ ਹਿੱਸੇਦਾਰੀ ਲੈ ਕੇ ਦਿੱਤੀ ਜਾਵੇ,ਪ੍ਰੰਤੂ ਕਾਂਗਰਸ ਇਸ ਲਈ ਤਿਆਰ ਨਹੀਂ ਹੈ। ਇਸ ਸਥਿਤੀ ਵਿੱਚ ਸ੍ਰੀ ਸ਼ਰਦ ਪਵਾਰ ਆਪਣੇ          ਅਧਿਕਾਰ ਹੇਠਲੇ ਦੋ ਕੇਂਦਰੀ ਮੰਤਰਾਲੇ ਛੱਡ ਕੇ ਆਪਣੀ ਪਾਰਟੀ ਦੇ ਦੋ ਨਵੇਂ ਰਾਜ ਮੰਤਰੀ ਬਣਾਉਣ ਦੇ ਆਹਰ ਵਿੱਚ ਹਨ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਹੈ ਕਿ ਦੇਸ਼ ਵਿੱਚ ਮਹਿੰਗਾਈ ਨੂੰ ਲੈਕੇ ਹਾਹਾਕਾਰ ਮੱਚੀ ਹੋਈ ਹੈ। ਮਹਿੰਗਾਈ ਦੇ ਮੁੱਦੇ ਉੱਤੇ ਹੋਏ ਬੰਦ ਨੂੰ ਮਿਲੇ ਹੁੰਗਾਰੇ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਦੇਸ਼ ਦੇ ਲੋਕ ਇਸ ਸਮੇਂ ਬਹੁਤ ਗੁੱਸੇ ਵਿੱਚ ਹਨ। ਪਰ ਸ੍ਰੀ ਸ਼ਰਦ ਪਵਾਰ ਨੂੰ ਇਸ ਗੱਲ  ਦਾ ਕੋਈ ਫਿਕਰ ਨਹੀਂ ਹੈ,ਉਨ੍ਹਾਂ ਨੂੰ ਤਾਂ ਆਪਣਾ ਅਤੇ ਆਪਣੀ ਪਾਰਟੀ ਦਾ ਫਿਕਰ ਹੈ। ਇਸ ਲਈ ਹੀ ਉਹ ਇਸ ਅਹਿਮ ਮੌਕੇ ’ਤੇ ਕੇਂਦਰੀ ਮੰਤਰੀ  ਵੱਜ ਆਪਣੀ ਅੱਧੀ ਜ਼ਿੰਮੇਵਾਰੀ ਛੱਡਣ ਲਈ  ਤਿਆਰ ਹਨ।

Last Updated on Wednesday, 07 July 2010 10:00