| ਹਰਜੀਤ ਹਰਮਨ ਨਾਲ ਬੱਚਿਆ ਨੇ ਬੱਚਿਆਂ ਨੇ ਕੀਤੀ ਮਸਤੀ | | Print | |
| Written by Administrator |
| Thursday, 01 July 2010 08:59 |
|
ਮੋਹਾਲੀ ਪ੍ਰੈੱਸ ਕਲੱਬ ਵਿਚ ਬੱਚਿਆਂ ਲਈ ਅਯੋਜਿਤ ਭੰਗੜਾ ਵਰਕਸ਼ਾਪ ਸਮਾਪਤ ਭੰਗੜੇ ਦੇ ਸਟੈਪ ਬੜੀ ਖੂਬਸੂਰਤ ਤਰੀਕੇ ਨਾਲ ਪੇਸ ਕਰਕੇ ਦਿਖਾ ਦਿੱਤਾ ਕਿ ਪੰਜਾਬ ਦੇ ਭੰਗੜੇਨੂੰ ਸਾਰੀ ਦੁਨੀਆਂ ਕਿਉ ਪਸੰਦ ਕਰਦੀ ਹੈ। ਇਸ ਮੌਕੇ ਹਰਮਨ ਨੇ ਵੀ ਬੱਚਿਆਂ ਨਾਲ ਭੰਗੜਾ ਪਾਇਆ ਅਤੇ ਆਪਣੇ ਗਾਏ ਹੋਏ ਪ੍ਰਸਿੱਧ ਗੀਤ ਜਿੱਥੋਂ ਮਰਜੀ ਵੰਗਾਂ, ਤੋਂ ਇਲਾਵਾ ਕਈ ਸੁਪਰ ਪ੍ਰਸਿੱਧ ਗੀਤ ਵੀ ਪੇਸ ਕੀਤੇ। ਜਿਸ ਦਾ ਸਮਾਗਮ ਵਿੱਚ ਮੌਜੂਦ ਦਰਸਕਾਂ ਨੇ ਭਰਭੂਰ ਲੁਤਫ ਲਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਹਰਜੀਤ ਹਰਮਨ ਨੇ ਕਿਹਾ ਕਿ ਜਿੱਥੇ ਅਜਿਹੀਆਂ ਵਰਕਸਾਪਾ ਨਾਲ ਬੱਚਿਆ ਦਾ ਹੌਸਲਾ ਵੱਧਦਾ ਹੈ, ਉਥੇ ਹੀ ਇਸ ਦੇ ਅਯੌਜਿਨ ਨਾਲ ਬੱਚਿਆਂ ਨੂੰ ਮੌਸਮਾਂ, ਰੁੱਤਾਂ, ਅਤੇ ਇਹਨਾਂ ਨਾਲ ਜੁੜੇ ਤਿਉਹਾਰਾ ਮੇਲਿਆਂ ਬਾਰੇ ਸਮਝਾਉਣ ਦਾ ਵਧੀਆਂ ਜਰੀਆ ਹਨ। ਉਨਾਂ• ਕਿਹਾ ਕਿ ਪੜਾਈ ਦੇ ਤਨਾਅ ਵਿੱਚੋਂ ਨਿੱਕਲ ਕੇ ਬੱਚਿਆ ਅੰਦਰ ਅਜਿਹੇ ਵਿਸ਼ੇਸ ਮੌਕੇ ਤੇ ਉਨਾਂ ਨਾਲ ਜੁੜੀਆਂ ਗੱਲਾਂ ਗਹਿਰਾਈ ਨਾਲ ਜਾਨਣ ਦੀ ਸਵੈ ਇੱਛਾ ਵਿਕਸਤ ਹੁੰਦੀ ਹੈ। ਕਲੱਬ ਦੀ ਕਲਚਰ ਕਮੇਟੀ ਦੇ ਚੇਅਰਮੈਨ ਗੁਰਜੀਤ ਬਿੱਲਾ ਨੇ ਦੱਸਿਆ ਕਿ ਪ੍ਰੈਸ ਕਲੱਬ ਬੱਚਿਆ ਲਈ ਅੱਗੋਂ ਤੋਂ ਵੀ ਅਜਿਹੇ ਪ੍ਰੋਗਰਾਮ ਜਾਰੀ ਰੱਖੇਗਾ। ਕਲੱਬ ਦੇ ਪ੍ਰਧਾਨ ਸ੍ਰੀ ਅਨਿਲ ਭਾਰਦਵਾਜ ਅਤੇ ਜਨਰਲ ਸਕੱਤਰ ਸ੍ਰ: ਸੁਚਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਵਰਕਸਾਦ ਦੇ ਦੌਰਾਨ ਬੱਚਿਆ ਨੇਬਹੁਤ ਹੀ ਮਿਹਨਤ ਕੀਤੀ ਹੈ। ਉਥੇ ਹੀ ਉਨਾਂ• ਨੇ ਇਸ ਦੋਰਾਨ ਪੰਜਾਬ ਜਿੱਥੇ ਰੱਜ ਕੇ ਮਸਤੀ ਕੀਤੀ ਉਥੇ ਹੀ ਪੰਜਾਬ ਦੇ ਸਭਿਆਚਾਰ ਨੂੰ ਵੀ ਜਾਣਿਆ ਹੈ। ਇਸ ਵਰਕਸਾਪ ਦੇ ਪ੍ਰਤੀ ਬੱਚਿਆ ਦੇ ਉਤਸਾਹ ਨੂੰ ਦੇਖਦੇ ਹੋਏ। ਕਲੱਬ ਨੇ ਫੈਸਲਾ ਕੀਤਾ ਕਿ ਲੋਹੜੀ ਮੇਲੇ ਦੀ ਤਰਾ• ਹਰ ਸਾਲ ਬੱਚਿਆ ਦੀ ਵਰਕਸਾਪ ਅਯੋਜਿਤ ਕੀਤੀ ਜਾਇਆ ਕਰੇਗੀ। ਸਮਾਗਮ ਦੇਅੰਤ ਵਿੱਚ ਬੱਚਿਆ ਨੂੰ ਸਰਟੀਫਿਕੇਟ ਅਤੇ ਮਮੈਟੋਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕਲੱਬ ਦੇ ਸੀ.ਮੀਤ ਪ੍ਰਧਾਨ ਰਮੇਸ ਹਾਂਡਾ,ਮੀਤ ਪ੍ਰਧਾਨ ਜਗਤਾਰ ਭੂੱਲਰ, ਤੁਲਸੀ ਮਹਿਰਾ, ਵੀਨਾ ਰਾਜਪੂਤ, ਗੁਰਦੀਪ ਬੈਨੀਪਾਲ, ਕੁਲਵਿੰਦਰ ਬਾਵਾ,ਗੁਰਮੀਤ ਸਾਹੀ, ਧਰਮਪਾਲ ਉਪਾਸਕ, ਜਸਵਿੰਦਰ ਰੁਪਾਲ, ਰਣਜੀਤ ਰਾਣਾ ਅਮਰਜੀਤ ਰਤਨ ਆਦਿ ਮੌਜੂਦ ਸਨ। |
| Last Updated on Thursday, 01 July 2010 09:17 |
