ਇੱਕ ਲਾਸ਼ ਬੇਕਫ਼ਨ ਹੈ, ਹਿੰਦੋਸਤਾਨ ਹਮਾਰਾ (ਪੰਜਾਬੀ ਪੱਤਰਕਾਰਤਾ ਦੇ ਇਤਹਾਸ ਦੀ ਸਭ ਤੋਂ ਵੱਡੀ ਸੰਪਾਦਕੀ) 60 ਸਾਲਾਂ ’ਚ ਸਿੱਖ ਰਾਜਸੀ ਹਾਸ਼ੀਏ ’ਤੇ -ਬਲਜੀਤ ਸਿੰਘ ਬਰਾੜ
ਜਿਨ੍ਹਾਂ ਸੋਚਾਂ ਅਤੇ ਸੁਪਨਿਆਂ ਦੇ ਵਿਚਾਰ-ਵਟਾਂਦਰੇ ਕਰਦਿਆਂ ਮੌਤ ਨੂੰ ਮਖੌਲਾਂ ਕਰਦਿਆਂ ਆਜ਼ਾਦੀ ਦੀ ਜੰਗ ਲੜੀ, ਉਸ ਜਿੱਤੀ ਗਈ ਆਜ਼ਾਦੀ ਦੀ ਜੰਗ ਵਿੱਚ ਸੁਪਨੇ ਪੂਰੇ ਨਹੀਂ ਹੋਏ, ਸਗੋਂ ਨਵੇਂ ਹਾਕਮਾਂ ਦੇ ਪੈਰਾਂ ਹੇਠ ਇਸ ਤਰ੍ਹ੍ਹਾਂ ਬੂਰੀ ਤਰ੍ਹਾਂ ਕੁਚਲੇ ਗਏ ਕਿ ਇੱਕ ਹੋਰ ਨਵੀਂ ਆਜ਼ਾਦੀ ਦੀ ਜੰਗ ਲੜ੍ਹਨ ਦੀ ਲੋੜ ਵੱਧਦੀ ਜਾ ਰਹੀ ਹੈ।
ਆਜ਼ਾਦੀ ਮਹਿਜ ਸੁਪਨਿਆਂ ਦਾ ਮਹਿਲ ਨਹੀਂ ਹੁੰਦੀ। ਆਜ਼ਾਦੀ ਤਾਂ ਸੁਪਨਿਆਂ ਦੀ ਤਾਮੀਰ ਦਾ ਨੀਂਹ ਪੱਥਰ ਹੁੰਦੀ ਹੈ। ਸਿਰਫ਼ ਸਤ੍ਹਾ ਦੀ ਤਬਦੀਲੀ ਦੇ ਸਮਝੌਤੇ ਨੂੰ ਆਜ਼ਾਦੀ ਦਾ ਨਾਂ ਦੇਣ ਨਾਲ ਹਕੀਕਤ ਬਦਲ ਨਹੀਂ ਜਾਂਦੀ। ਹਿੰਦੋਸਤਾਨੀ ਆਵਾਮ ਨਾਲ ਇਹੋ ਵਾਪਰਿਆ ਹੈ। ਬੀਤੀ ਅੱਧੀ ਸਦੀ ਦੇ ਸਫ਼ਰ ਨੇ ਭਾਰਤੀ ਆਵਾਮ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਕਰਾ ਦਿੱਤਾ ਹੈ ਕਿ ਆਜ਼ਾਦੀ ਕੋਈ ਸੁਪਨਈ ਮਹਿਲ ਨਹੀਂ ਹੁੰਦਾ। ਆਜ਼ਾਦੀ ਦਾ ਹਵਾਈ ਸੁਪਨਾ ਜਦੋਂ ਹਕੀਕਤ ਨਾਲ ਟਕਰਾਉਂਦਾ ਹੈ ਤਾਂ ਆਮ ਭਾਰਤੀ ਹਿੱਸੇ ਸਿਰਫ਼ ਹਾਉਂਕੇ ਆਉਂਦੇ ਹਨ।
Read More..
ਹੋਣਹਾਰ ਸਖਸੀਅਤ ਦੀ ਮਾਲਕ ਹੈ: ਤੇਜਵੀਰ ਕੌਰ ਗਡਹੇੜਾ
ਭੂਸ਼ਨ ਸੂਦ
ਫਤਿਹਗੜ ਸਾਹਿਬ ਜ਼ਿਲੇ ਨਾਲ ਸਬੰਧਤ ਤੇਜਵੀਰ ਕੌਰ ਗਡਹੇੜਾ, ਜਿਸਨੇ ਛੋਟੀ ਉਮਰ ਵਿੱਚ ਹੀ ਸ਼ਾਨਦਾਰ ਮੱਲਾਂ ਮਾਰਕੇ ਆਪਣੇ ਮਾਪਿਆਂ ਅਤੇ ਇਸ ਜ਼ਿਲੇ ਦਾ ਨਾਮ ਰੋਸਨ ਕੀਤਾ ਹੈ, ਜਿਸਦਾ ਜਨਮ 25 ਸਤੰਬਰ 1982 ਨੂੰ ਪਿੰਡ ਗਡਹੇੜਾ ਵਿਚ ਸੁਖਵਿੰਦਰ ਸਿੰਘ ਦੇ ਘਰ ਮਾਤਾ ਸਵਰਨਜੀਤ ਕੌਰ ਦੀ ਕੁਖੋ ਹੋਇਆ। ਇਸਦੇ ਦਾਦਾ ਅਵਤਾਰ ਸਿੰਘ ਵਲੋਂ ਪਿੰਡ ਅਨੰਦਪੁਰ ਕਲੌੜ ਵਿਚ ਚਲਾਏ ਜਾ ਰਹੇ ਸਕੂਲ ਵਿਚ ਇਸਨੇ ਪ੍ਰਾਇਮਰੀ ਤੱਕ ਵਿਦਿਆ ਹਾਸਲ ਕੀਤੀ, ਜਿਸ ਉਪਰੰਤ ਸਿਸੂ ਨਿਕੇਤਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ ਤੋਂ ਮੈਟ੍ਰਿਕ 1998 ਵਿਚ 75 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਾਸ ਕੀਤੀ, ਚੰਡੀਗੜ ਦੇ ਸੈਕਟਰ 18 ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਜਮਾਂ ਦੋ ਪਾਸ ਕਰਨ ਉਪਰੰਤ 2000 ਵਿਚ ਬੀ.ਫਾਰਮੈਸ਼ੀ ਵਿਚ ਬੰਗਲੌਰ ਦਾਖਲਾ ਲੈ ਲਿਆ ਜਿਸ ਦੌਰਾਨ ਸੇਂਟ ਜੋਹਨਸ ਫਾਰਮੈਸੀ ਕਾਲਜ ਵਿਚੋ 2004 ਵਿਚ ਪਹਿਲਾ ਸਥਾਨ ਹਾਸਲ ਕੀਤਾ
Read More..
ਆੁੳਂਦੇ ਦਹਾਕੇ ਵਿਚ ਨਵੀਆਂ ਬੁਲੰਦੀਆਂ ਨੂੰ ਛੂਹੇਗਾ ਭਾਰਤ । ਭਾਰਤ ਬਣੇਗਾ ਮਹਾਂਸ਼ਕਤੀ । ਬਾਇਓਟੈਕ ਅਤੇ ਮੈਡੀਸਨ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਹੋਵੇਗਾਭਾਰਤ।ਸੂਰਜੀ ਰੌਸ਼ਨੀ ਨਾਲ ਸ਼ਹਿਰ ਜੱਗ ਮਗਾਉਣਗੇ ਡਾ. ਚਰਨਜੀਤ ਸਿੰਘ ਗੁਮਟਾਲਾ
2010 ਦੇ ਰੂਪ ਵਿੱਚ ਨਵੇਂ ਸਾਲ ਦੇ ਨਾਲ ਅਸੀਂ ਇਕ ਨਵੇਂ ਦਹਾਕੇ ਵਿੱਚ ਦਾਖ਼ਲ ਹੋ ਰਹੇ ਹਾਂ। ਇਹ ਦਹਾਕਾ ਸਿੱਧ ਕਰੇਗਾ ਕਿ ਭਾਰਤ ਮਹਾਂ ਸ਼ਕਤੀ ਬਨਣ ਦੇ ਆਪਣੇ ਸੁਪਨੇ ਨੂੰ ਕਿਸ ਹੱਦ ਸਾਕਾਰ ਕਰ ਸਕਦਾ ਹੈ? ਭਾਵੇਂ ਕਿ ਸਿਰਫ ਦਸ ਸਾਲਾਂ ਵਿੱਚ ਭਾਰਤ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਦੁਨੀਆਂ ਦਾ ਸਿਰਮੌਰ ਦੇਸ਼ ਨਹੀਂ ਬਣ ਸਕਦਾ ਪਰ ਫਿਰ ਵੀ ਅਜਿਹੇ ਹਾਲਾਤ ਪੈਦਾ ਕੀਤੇ ਜਾ ਸਕਦੇ ਹਨ ਕਿ ਜਿੰਨ੍ਹਾਂ ਕਰਕੇ ਭਾਰਤ ਦੀ ਗਿਣਤੀ ਅਗਾਹ ਵਧੂ ਦੇਸ਼ਾਂ ਵਿੱਚ ਹੋ ਸਕਦੀ ਹੈ। ਭਾਵੇਂ ਇਹ ਮੁਸ਼ਕਲ ਕੰਮ ਹੈ ਪਰ ਅਸੰਭਵ ਨਹੀਂ। ਇਸ ਸੰਬੰਧੀ ਭਾਰਤੀ ਮੀਡੀਆ ਵਿੱਚ ਨਵੇਂ ਸਾਲ ਸਮੇਂ ਬਹੁਤ ਕੁੱਝ ਲਿਖਿਆ ਗਿਆ। ਦੈਨਿਕ ਭਾਸਕਰ ਅਨੁਸਾਰ ਪਿਛਲੇ ਦਹਾਕੇ ਵਿੱਚ ਅਸੀਂ ਬਹੁਤ ਤਰੱਕੀ ਕੀਤੀ ਹੈ। ਭਾਰਤ ਨੇ ਚੰਦਰਮਾ ‘ਤੇ ਆਪਣਾ ਜ਼ਹਾਜ ਭੇਜਿਆ ‘ਤੇ ੳੁੱਥੇ ਪਾਣੀ ਲੱਭਿਆ। ਜੀ ਨੋਮ ਦੀ ਗੁਥੀ ਸੁਲਝਾਈ। ਇਸ ਦਹਾਕੇ ਵਿੱਚ ਭਾਰਤ ਮਹਾਂਸ਼ਕਤੀ ਹੋਵੇਗਾ। 2020 ਤੀਕ ਦੁਨੀਆ ਦੇ ਸਭ ਤੋਂ ਜਿਆਦਾ ਨੌਜ਼ੁਆਨ ਸਾਡੇ ਪਾਸ ਹੋਣਗੇ। 2020 ਤੀਕ ਅਸੀ ਐਜ਼ੁਕੇਸ਼ਨ ਸੁਪਰਪਾਵਰ ਬਣ ਜਾਵਾਂਗੇ। ਬਾਇਓਟੈਕ ਅਤੇ ਮੈਡੀਸਨ ਵਿੱਚ ਅਸੀਂ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਹੋਵਾਂਗੇ। ਸੂਰਜ ਦੀ ਬਿਜਲੀ ਨਾਲ ਸਾਡੇ ਸ਼ਹਿਰ ਰੌਸ਼ਨ ਹੋਣਗੇ। ਅਸੀਂ ਹਵਾ ਤੋਂ ਊਰਜਾ ਪੈਦਾ ਕਰਨ ਵਿੱਚ ਸੁਪਰ ਪਾਵਰ ਬਣਾਂਗੇ। ਭਾਰਤ ਵਿੱਚ ਇਸ ਸਮੇਂ 40 ਕਰੋੜ ਤੋਂ ਵੱਧ ਨੌਜੁਆਨ ਹਨ। 2020 ਤੀਕ ਦੇਸ਼ ਦੀ ਆਬਾਦੀ 130 ਕਰੋੜ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ 65 ਕਰੋੜ ਨੌਜੁਆਨ ਹੋਣਗੇ। ਭਾਵ ਕਿ ਅੱਧੀ ਆਬਾਦੀ ਨੌਜੁਆਨਾਂ ਦੀ ਹੋਵੇਗੀ। ਜਦ ਕਿ 25 ਪ੍ਰਤੀਸ਼ਤ ਨਾਲ ਚੀਨ ਸਾਡ ਤੋਂ ਪਿੱਛੇ ਰਹਿ ਜਾਵੇਗਾ। 2020 ਵਿੱਚ ਅਸੀਂ ਜਾਪਾਨ ਤੇ ਯੂਰਪ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੀ ਸਭ ਤੋਂ ਵੱਡੀ ਰੀਸਰਚ ਹੱਬ ਹੋਵਾਂਗੇ। ਖੋਜ ਹੋਣ ਵਾਲੀਆਂ ਤਿੰਨ ਦਵਾਈਆਂ ਵਿਚੋਂ ਇਕ ਸਾਡੀ ਹੋਵੇਗੀ। ਭਾਰਤ ਵਿੱਚ ਅਮਰੀਕਾ ਨਾਲੋਂ 4 ਗੁਣਾਂ ਇਸਤਰੀ ਸੀ. ਈ. ਓ. ਹਨ। ਭਾਰਤ ਵਿੱਚ 11 ਪ੍ਰਤੀਸ਼ਤ ਕੰਪਨੀਆਂ ਵਿੱਚ ਔਰਤਾਂ ਮੁੱਖੀ ਹਨ, ਜਦਕਿ ਅਮਰੀਕਾ ਵਿੱਚ ਇਹ ਕੇਵਲ 3 ਪ੍ਰਤੀਸ਼ਤ ਹਨ
Read More..
ਕਿਤਾਬਾਂ ਲੋਕ ਪੜ੍ਹਦੇ ਵੀ ਹਨ ਕਿ… ਰਾਬਿੰਦਰ ਸਿੰਘ ਰੱਬੀ ਮਸਲਾ ਬੜਾ ਗੁੰਝਲਮਈ ਹੈ , ਲੇਖਕ ਕਲਪਦੈ ਕਿ ਉਸਦੀ ਕੋਈ ਕਿਤਾਬ ਪੜ੍ਹਦਾ ਨਹੀਂ , ਪਾਠਕ ਦਾ ਗਿਲਾ ਕਿ ਇੰਨੇ ਪੈਸੇ ਲਾ ਕੇ ਕਿਤਾਬ ਚੋਂ ਮਿਲਦਾ ਹੀ ਕੱਖ ਨਹੀਂ । ਪ੍ਰਕਾਸਕ ਦੀ ਰਾਏ ਹੈ ਕਿ ਲੇਖਕ ਨੂੰ ਛਪਣ ਦੀ ਹੋੜ ਚ ਬਹੁਤ ਕੁੱਝ ਕੱਚਾ ਪੱਕਾ ਛਪੀ ਜਾ ਰਿਹੈ । ਹੁਣ ਇਸ ਦਾ ਹੱਲ ਕੀ ਹੋਵੇ ? ਕੀ ਛਪੇ? ਕੀ ਨਾ ਛਪੇ? ਪਾਠਕ ਨੁੰ ਕਿਵੇਂ ਪਤਾ ਲੱਗੇ ਕਿ ਫਲਾਂ ਕਿਤਾਬ ਉਸ ਦੇ ਮਤਲਬ ਦੀ ਹੈ ਵੀ ਕਿ ਨਹੀਂ । ਹਰ ਕਿਤਾਬ ਪਾਠਕ ਵੀ ਕਿਉਂ ਪੜ੍ਹੇ ਅਤੇ ਕਿਵੇਂ ਪੜ੍ਹੇ ? ਬਜਾਰ ਚ ਬੁੱਕਾਂ ਦੇ ਬੁੱਕ ਕਿਤਾਬਾਂ ਦੇ ਸੁੱਟ ਕੇ ਵੀ ਲੇਖਕ ਦੀ ਕੋਈ ਪਛਾਣ ਨਹੀਂ ਬਣਦੀ । ਹਰ ਰੋਜ ਨਵੀਂ ਤੋਂ ਨਵੀਂ ਕਿਤਾਬ ਆ ਰਹੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਵੀ ਲੇਖਕ ਦੇ ਤੌਰ ਤੇ ਨਾਮ ਬਣ ਜਾਵੇ। ਅਗਲਾ ਆਪਣਾ ਕੱਚ ਘਰੜ ਖਰੜਾ ਲੈ ਕੇ ਪ੍ਰਕਾਸਕ ਦੇ ਦਰ ਜਾ ਵੱਜਦਾ ਹੈ। ਪ੍ਰਕਾਸਕ ਨੇ ਤਾਂ ਆਪਣੀ ਦੁਕਾਨਦਾਰੀ ਚਲਾਉਣੀ ਹੈ, ਉਹ ਕਿਉਂ ਨਾਂਹ ਕਰੇਗਾ ? ਬੱਸ, ਹੋ ਗਈ ਸਾਹਿਤ ਸੇਵਾ। ਹਰ ਮੈਗਜੀਨ , ਅਖਬਾਰ ਨੇ ਵੀ ਸਫੇ ਕਾਲੇ ਕਰਨੇ ਹਨ। ਉਨ੍ਹਾਂ ਨੇ ਵੀ ਕੁੱਝ ਨਾ ਕੁੱਝ ਛਾਪਣਾ ਹੀ ਹੈ । ਚਲੋ, ਬਣ ਗਿਆ ਲੇਖਕ ਦਾ ਨਾਂ। ਹੁਣ ਲੇਖਕ ਕਿਤਾਬ ਰਲੀਜ ਕਰਾਵੇ। ਪੇਪਰ ਪੜ੍ਹਾਵੇ। ਅਖਬਾਰਾਂ ਚ ਰਿਵੀਊ ਲਿਖਾਵੇ। ਮੁਫਤੋ – ਮੁਫਤੀ ਵੰਡੇ । ਅਗਲਾ ਚਾਹੇ ਪੜ੍ਹੇ ਚਾਹੇ ਨਾ। ਆਪਾਂ ਨੇ ਤਾਂ ਸਾਹਿਤ ਦੀ
Read More..
ਸਰਕਾਰ ਕੀ ਨਹੀਂ ਕਰ ਸਕਦੀ? ਭਖਦਾ ਮਸਲਾ
ਸੁਖਵਿੰਦਰ ਸਿੰਘ ਸਿੱਧੂ ਮੋਬਾਇਲ:- 9463528494 ਅੱਜ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ‘ਚ ਤਬਾਹ ਕਰਨ ਦੀ ਸਾਜ਼ਸੀ ਮੁਹਿੰਮ ਬੜੇ ਜੋਰਾਂ ਸ਼ੋਰਾਂ ਅਤੇ ਯੋਜਨਾ ਬੱਧ ਤਰੀਕੇ ਨਾਲ਼ ਚੱਲ ਰਹੀ ਹੈ। ਇਸ ਸਾਜ਼ਿਸ ਵਿੱਚ ਦੇਸ਼ ਦੀਆਂ ਅੰਦਰੂਨੀ ਜਾਂ ਬਾਹਰੀ ਤਾਕਤਾਂ ਜਾਂ ਫਿਰ ਸਿਆਸੀ ਪਾਰਟੀਆਂ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਇਸਦਾ ਪਤਾ ਲਾਉਣਾ ਭਾਵੇਂ ਸਾਡੇ ਲਈ ਮੁਸ਼ਕਲ ਹੈ, ਪਰ ਅਸੀਂ ਇਸ ਤੋਂ ਸੁਚੇਤ ਤਾਂ ਹੋ ਸਕਦੇ ਹਾਂ। ਨਸ਼ਿਆਂ ਦੇ ਕਾਰਨ ਅੱਜ ਪੰਜਾਬ ਦੇ ਹਰ ਕਸਬੇ ਸ਼ਹਿਰ ਅਤੇ ਪਿੰਡ ਵਿੱਚ ਹਾਹਾਕਾਰ ਮਚੀ ਹੋਈ ਹੈ।ਬੱਚੇ ਨਸ਼ਿਆਂ ਦੇ ਵਸ ਪੈ ਕੇ ਮਾਂ ਬਾਪ ਤੋਂ ਬਾਗੀ ਹੋ ਰਹੇ ਹਨ।ਪਿੰਡਾਂ ਸ਼ਹਿਰਾਂ ਵਿੱਚ ਨਸ਼ੀੜੀਆਂ ਦੀਆਂ ਟੋਲੀਆਂ ਮਾਰੋ ਮਾਰ ਕਰਦੀਆਂ ਫਿਰਦੀਆਂ ਹਨ। ਜਿਸ ਨਾਲ਼ ਚੋਰੀ, ਡਕੈਤੀ, ਮਾਰਧਾੜ ਬਲਾਤਕਾਰ ਜਿਹੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ। ਪਰ ਸਰਕਾਰ ਇਸ ਬਾਰੇ ਸਿਵਾਏ ਬਿਆਨਬਾਜ਼ੀ ਤੋਂ ਕੁਝ ਨਹੀਂ ਕਰ ਰਹੀ। ਅਗਰ ਪੰਜਾਬ ਸਰਕਾਰ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ। ਕਈ ਲੋਕ ਇਸ ਬਾਰੇ ਗੱਲ ਚਲਣ ਤੇ ਕਹਿ ਦਿੰਦੇ ਹਨ ਕਿ ਸਰਕਾਰ ਕੀ ਕਰ ਸਰਦੀ ਹੈ। ਪ੍ਰੰਤੂ ਮੇਰੇ ਵਿਚਾਰ ਮੁਤਾਬਕ ਸਰਕਾਰ ਕੀ ਨਹੀਂ ਕਰ ਸਕਦੀ?
Read More..
ਸਦੀਆਂ ਜੁੜੀਆਂ ਸਾਡੇ ਵਿਹੜੇ, ਸਾਡੇ ਘਰ ਤਾਰੀਖ ਪ੍ਰਾਹੁਣੀ ਕਰਮਜੀਤ ਸਿੰਘ ਚੰਡੀਗੜ੍ਹ
ਅੱਜ ਤੋਂ ਕਰੀਬ 300 ਸਾਲ ਪਹਿਲਾਂ ਚਮਕੌਰ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਦੀ ਹੋਈ ਸ਼ਹਾਦਤ ਮਾਨਵਤਾ ਦੇ ਇਤਿਹਾਸ ਦਾ ਉਹ ਦਰਦਨਾਕ ਸਾਕਾ ਹੈ, ਜਿਸ ਦੀ ਸੱਚੀ ਸਾਖੀ ਭਾਵੇਂ ਖ਼ਾਲਸਾ ਪੰਥ ਨਾਲ ਜੁੜੀ ਹੋਈ ਹੈ ਪਰ ਗੁਰੂ ਨਾਨਕ ਦੇ ਵਿਹੜੇ ਤੋਂ ਬਾਹਰ ਵਸਦੀਆਂ ਕੌਮਾਂ ਦੇ ਸੁੱਤੇ ਦਰਦ ਅੱਜ ਵੀ ਇਸ ਸਾਕੇ ਨੂੰ ਸੁਣ ਕੇ ਇਨਕਲਾਬੀ ਅੰਗੜਾਈਆਂ ਭਰਦੇ ਪ੍ਰਤੀਤ ਹੁੰਦੇ ਹਨ। ਦੁਨੀਆਂ ਦੇ ਇਤਿਹਾਸ ਵਿਚ ਕਰਬਲਾ ਦੀ ਦਰਦਨਾਕ ਘਟਨਾ ਤੋਂ ਪਿਛੋਂ ਹੋਈ ਇਸ ਅਸਾਵੀਂ ਜੰਗ ਦੀ ਨਿਰਮਲ ਮਾਸੂਮੀਅਤ ਅਤੇ ਆਤਮਕ ਬੁ¦ਦੀਆਂ ਦੀ ਗਾਥਾ ਦੁਨੀਆਂ ਦੇ ਇਤਿਹਾਸ ਦਾ ਉਹ ਸੁਨਹਿਰੀ ਕਾਂਡ ਹੈ, ਜਿਸ ਦੀਆਂ ਨੂਰੀ ਰਿਸ਼ਮਾਂ ਇਕ ਵਾਰ ਤਾਂ ਖ਼ਾਲਸੇ ਨੇ ਸਾਰੇ ਬ੍ਰਹਿਮੰਡ ਵਿਚ ਫੈਲਾ ਦਿਤੀਆਂ ਸਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਦੇ ਖ਼ਾਲਸੇ ਵਿਚ ਬਦਲੀਆਂ ਹੋਈਆਂ ਹਾਲਤਾਂ ਵਿਚ ਉਸ ਮਹਾਨ ਵਿਰਾਸਤ ਨੂੰ ਅੱਗੇ ਤੋਰਨ ਲਈ ਕੋਈ ਜਜ਼ਬਾ ਹੈ? ਕੋਈ ਨਿੱਗਰ ਪ੍ਰੋਗਰਾਮ ਹੈ? ਕੋਈ ਮਿਥੀ ਹੋਈ ਸੇਧ ਉਸ ਕੋਲ ਹੈ? ਕੀ ਇਉਂ ਨਹੀਂ ਲਗਦਾ ਕਿ ਉਹ ਮਾਇਆ ਦੇ ਬਹੁ-ਰੰਗੀ ਸੰਸਾਰ ਦੀਆਂ ਭੀੜਾਂ ਵਿਚ ਪੂਰੀ ਤਰ੍ਹਾਂ ਗਵਾਚ ਗਿਆ ਹੈ? ਪਿਛਲੇ ਦਿਨੀਂ ਚੰਡੀਗੜ੍ਹ ਵਿਚ ਸੁਲਝੇ ਹੋਏ ਪੱਤਰਕਾਰਾਂ, ਸਿਆਸੀ ਵਿਦਵਾਨਾਂ ਅਤੇ ਸੁਚੇਤ ਸਰੋਤਿਆਂ ਦੀ ਇਕ ਭਰਵੀਂ ਮਹਿਫ਼ਲ ਵਿਚ ਇਹ ਸਵਾਲ ਅਤੇ ਇਨ੍ਹਾਂ ਸਵਾਲਾਂ ਨਾਲ ਜੁੜੇ ਹੋਰ ਕਈ ਮੁੱਦੇ ਬਾਰ-ਬਾਰ ਉਭਰ ਕੇ ਸਾਹਮਣੇ ਆਏ।
Read More..
भारतीय सीमेंट उद्योग – अवसर और चुनौतियां समीर पुष्प
सीमेंट ही वह गोंद है जो बुनियादी ढांचा क्षेत्र को खड़ा करता है और सीमेंट उद्योग का विकास प्रत्यक्ष रूप से बुनियादी ढांचा क्षेत्र विकास से जुड़ा हुआ है। भारत आज विश्व की दूसरी सबसे तेजी से बढ ऱही अर्थव्यवस्था है और सीमेंट एवं निर्माण क्षेत्र उसके प्रमुख उन्नायक हैं। कुल 21 करोड़ 90 लाख की स्थापित क्षमता वाला भारतीय सीमेंट उद्योग विश्व का दूसरा सबसे बड़ा सीमेंट उत्पादक देश है और प्रतिवर्ष 9 से 10 प्रतिशत की दर से विकास कर रहा है। आने वाले समय में आवासीय आवश्यकताओं, सड़कों और अन्य बुनियादी ढांचे, शहरीकरण आदि की बढत़ी मांगों के फलस्वरूप निर्माण गतिविधियों में और भी तेजी आने की संभावना है।
Read More..
|